ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੇ ਟਾਹਲੀਵਾਲਾ ਚੋਂਕ ਨੇੜੇ ਨਾਭਾ ਪਾਵਰ ਲਿਮਟਿਡ ਥਰਮਲ ਪਲਾਂਟ ਰਾਜਪੁਰਾ ਵੱਲੋਂ ਪਲਾਂਟ ਮੁਖੀ ਅਥਰ ਸ਼ਹਾਬ ਦੀ ਰਹਿਨੁਮਾਈ ਅਤੇ ਸਮਾਜ ਭਲਾਈ ਵਿਭਾਗ ਦੇ ਮੁਖੀ ਜਸਕਰਨ ਸਿੰਘ ਦੀ ਅਗਵਾਈ 'ਚ ਵੈਲਫੇਅਰ ਵਿਭਾਗ ਦੇ ਮੁਖੀ ਗਗਨਦੀਪ ਸਿੰਘ ਬਾਜਵਾ ਦੀ ਟੀਮ ਨੇ ਸਥਾਨਕ ਟ੍ਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਜਜਵਿੰਦਰ ਸਿੰਘ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਲੋੜਵੰਦਾਂ ਨੂੰ 2000 ਮਾਸਕ ਅਤੇ ਵਾਹਨ ਚਾਲਕਾਂ ਨੂੰ 1000 ਰਿਫਲੈਕਟਰ ਵੰਡੇ।

ਇਸ ਮੌਕੇ ਪਲਾਂਟ ਅਧਿਕਾਰੀ ਗਗਨਦੀਪ ਸਿੰਘ ਬਾਜਵਾ ਅਤੇ ਆਵਾਜਾਈ ਵਿਭਾਗ ਦੇ ਇੰਚਾਰਜ ਜਜਵਿੰਦਰ ਸਿੰਘ ਨੇ ਕਿਹਾ ਕਿ ਕਰੌਨਾ ਕਾਲ ਦੇ ਚਲਦਿਆਂ ਕਰੌਨਾ ਤੋਂ ਬਚਨ ਲਈ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਜਰੂਰੀ ਹੈ ਤਾਂ ਕਿ ਕੋਵਿਡ-19 ਦੀ ਲੜੀ ਨੂੰ ਤੋੜਿਆ ਜਾ ਸਕੇ।ਕਈ ਲੋੜਵੰਦ ਵਧੀਆ ਮਾਸਕ ਨਹੀਂ ਖ਼ਰੀਦ ਸਕਦੇ ਇਸ ਲਈ ਥਰਮਲ ਪਲਾਂਟ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।ਉਹਨਾਂ ਕਿਹਾ ਟ੍ਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਪਿੱਛੇ ਰਿਫਲੈਕਟਰ ਨਾਂਹ ਲੱਗੇ ਹੋਣ ਕਾਰਨ ਰੋਜ਼ਾਨਾ ਰਾਤ ਸਮੇਂ ਹਾਦਸੇ ਵਾਪਰਦੇ ਹਨ। ਇਸ ਲਈ ਪਲਾਂਟ ਦੇ ਅਧਿਕਾਰੀਆਂ ਨੇ ਵਾਹਨ ਚਾਲਕਾਂ ਨੂੰ ਰਿਫਲੈਕਟਰ ਵੀ ਵੰਡੇ ਹਨ।ਇਸ ਮੋਕੇ ਮਨਪ੍ਰਰੀਤ ਸਿੰਘ, ਅੰਮਿ੍ਤਪਾਲ ਪਾਲ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਹੌਲਦਾਰ ਮਹਿੰਗਾ ਸਿੰਘ ਸਮੇਤ ਹੋਰ ਮੁਲਾਜਮ ਹਾਜਰ ਸਨ।