ਹਰਜੀਤ ਸਿੰਘ ਨਿੱਝਰ, ਬਹਾਦਰਗੜ੍ਹ : ਐਸਆਈ ਸੌਰਭ ਸਭਰਵਾਲ ਨੂੰ ਪੁਲਿਸ ਚੌਂਕੀ ਬਹਾਦਰਗੜ੍ਹ ਦਾ ਨਵਾਂ ਮੁੱਖੀ ਨਿਯੁਕਤ ਕੀਤਾ ਗਿਆ ਹੈ। ਸੌਰਭ ਸਭਰਵਾਲ ਵਲੋਂ ਚੌਂਕੀ ਬਹਾਦਰਗੜ੍ਹ ਦਾ ਚਾਰਜ ਸੰਭਾਲਣ ਤੋਂ ਬਾਅਦ ਇਲਾਕੇ ਦੇ ਮੋਹਤਵਰ ਵਿਅਕਤੀਆਂ ਵਲੋਂ ਉਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਸਆਈ ਸੌਰਭ ਸਭਰਵਾਲ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦੀ ਤਰਜੀਹ ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖਣਾ ਅਤੇ ਲੋਕਾਂ ਨੂੰ ਇਨਸਾਫ ਅਤੇ ਸੁਰੱਖਿਆ ਪ੍ਰਦਾਨ ਕਰਨਾ ਹੋਵੇਗੀ। ਇਸ ਮੌਕੇ ਮੁਕੇਸ਼ ਮਸੀਹ ਰਾਜੂ, ਐਡਵੋਕੇਟ ਸੰਦੀਪ ਮਸੀਹ, ਕਾਕਾ ਕੇਬਲ ਵਾਲਾ ਅਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ।