ਪੱਤਰ ਪ੍ਰਰੇਰਕ, ਰਾਜਪੁਰਾ

ਸਕੂਲ ਸਿਖਿਆ ਵਿਭਾਗ ਪੰਜਾਬ ਦੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਹੇਠ ਅਮਰਜੀਤ ਸਿੰਘ ਜ਼ਿਲ੍ਹਾ ਸਿਖਿਆ ਅਫ਼ਸਰ ਪਟਿਆਲ਼ਾ ਅਤੇ ਗੁਰਦੀਪ ਸਿੰਘ ਬਲਾਕ ਪ੍ਰਰਾਇਮਰੀ ਐਜੂਕੇਸ਼ਨ ਅਫ਼ਸਰ ਰਾਜਪੁਰਾ 1 ਦੀ ਰਹਿਨੁਮਾਈ ਹੇਠ ਸੈਂਟਰ ਪੁਰਾਣਾ ਰਾਜਪੁਰਾ ਦੇ ਚਾਰ ਸਕੂਲਾਂ ਵਿਚ ਸਮਾਰਟ ਸਕੂਲ ਮੁਹਿੰਮ ਤਹਿਤ ਐਲਸੀਡੀ ਅਧਿਆਪਕਾ ਮੁੱਖੀਆ ਵਲੋਂ ਲਗਾਈਆਂ ਗਈਆਂ। ਇਸ ਵਿਚ ਐਚਟੀ ਪ੍ਰਵੀਨ, ਬਲਜੀਤ ਕੌਰ, ਮਨਜੀਤ ਸਿੰਘ ਸੀਐਚਟੀ, ਅਵਤਾਰ ਸਿੰਘ, ਚਰਨਦੀਪ ਕੌਰ ਵਲੋਂ ਸਟਾਫ਼ ਦੇ ਸਹਿਯੋਗ ਨਾਲ ਸਮਾਰਟ ਐਲਈਡੀ ਦਿੱਤੀਆਂ ਗਈਆਂ।

ਇਸ ਮੌਕੇ ਬੀਪੀਈਓ ਗੁਰਦੀਪ ਸਿੰਘ ਨੇ ਕਿਹਾ ਕਿ ਹੁਣ ਐਲੀਮੈਂਟਰੀ ਸਕੂਲ ਵਿਚ ਪੜ੍ਹਦੇ ਬੱਚਿਆ ਨੂੰ ਇਹ ਸਹੂਲਤ ਮਿਲਣ ਦੇ ਨਾਲ ਉਨ੍ਹਾਂ ਦੀ ਗਣਵੱਤਤਾ ਵਿਚ ਹੋਰ ਨਿਖਾਰ ਆਵੇਗਾ ਅਤੇ ਉਨ੍ਹਾਂ ਨੂੰ ਪ੍ਰਰਾਈਵੇਟ ਸਮਾਰਟ ਸਕੂਲਾਂ ਦੀਆਂ ਸਹੂਲਤਾਂ ਮਿਲਣ ਨਾਲ ਬੱਚੇ ਹਰ ਪੱਖੋਂ ਬਿਹਤਰ ਜਾਣਕਾਰੀ ਪ੍ਰਰਾਪਤ ਕਰ ਸਕਣਗੇ। ਇਸ ਮੌਕੇ ਮਿਨਾਕਸ਼ੀ, ਵੰਦਨਾ, ਵਨੀਤਾ, ਕਿਰਨ ਬਾਲਾ, ਸੋਨੰੂ, ਪਿੰਕੀ, ਹਰਵਿੰਦਰ ਕੌਰ, ਬਿੰਦੂ ਆਦਿ ਹਾਜ਼ਰ ਸਨ।