ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਨੇੜਲੇ ਪਿੰਡ ਸ਼ਾਮਦੋਂ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਸੈਂਟਰ ਹੈਡ ਟੀਚਰ ਸੰਦੀਪ ਕੁਮਾਰ ਅਤੇ ਮੁੱਖ ਅਧਿਆਪਕ ਮੈਡਮ ਨਿਲਾਕਸ਼ੀ ਸਰਨਾ ਦੀ ਅਗਵਾਈ ਹੇਠ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਹੀਰਾ ਲਾਲ ਕੁੰਦਨ ਲਾਲ ਚੈਰੀਟੇਬਲ ਟਰੱਸਟ ਦੀ ਸੀਨੀਅਰ ਅਹੁੱਦੇਦਾਰ ਮੈਡਮ ਸੋਨੀਆ ਤੇ ਮੈਡਮ ਬਾਜ਼ਵਾ ਪਹੁੰਚੇ ਤੇ ਉਨ੍ਹਾਂ ਦਾ ਸਕੂਲ ਅਧਿਆਪਕਾਂ ਦੀ ਤਰਫੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਸਮਾਰੋਹ ਦੌਰਾਨ ਮੈਡਮ ਸੋਨੀਆਂ ਵੱਲੋਂ ਆਪਣੇ ਟਰੱਸਟ ਦੀ ਤਰਫੋਂ ਸਮਾਰਟ ਸਕੂਲ ਦੇ ਬੱਚਿਆਂ ਦੇ ਕਲਾਸਰੂਮ ਦੇ ਲਈ ਐਲ.ਈ.ਡੀ ਦਾਨ ਕੀਤੀ ਗਈ ਤਾਂ ਜ਼ੋਂ ਪ੍ਰਰੀ-ਨਰਸਰੀ ਤੋਂ 5ਵੀਂ ਤੱਕ ਦੇ ਬੱਚਿਆਂ ਦੀ ਸਮਾਰਟ ਕਲਾਸਾਂ 'ਚ ਹੋਰ ਪਾਰਦਰਸ਼ਤਾ ਲਿਆਂਦੀ ਜਾ ਸਕੇ। ਇਸ ਮੌਕੇ ਮੁੱਖ ਅਧਿਆਪਕ ਮੈਡਮ ਨਿਲਾਕਸ਼ੀ ਸਰਨਾ ਨੇ ਕਿਹਾ ਕਿ ਉਨ੍ਹਾਂ ਦੇ ਸਮਾਰਟ ਸਕੂਲ 'ਚ ਪ੍ਰਰੀ-ਨਰਸਰੀ ਤੋਂ 5ਵੀਂ ਤੱਕ 280 ਦੇ ਕਰੀਬ ਬੱਚੇ ਪੜ੍ਹਾਈ ਕਰ ਰਹੇ ਹਨ। ਜਿਨ੍ਹਾਂ ਨੂੰ ਇਸਕੁੱਲਾ ਈ-ਕੰਟੈਂਟ ਅਤੇ ਪੰਜਾਬ ਐਜੂਕੇਟਰ ਐਂਪ ਦੇ ਰਾਹੀ ਸਿੱਧੇ ਤੌਰ 'ਤੇ ਐਲ.ਈ.ਡੀ ਦੇ ਰਾਹੀ ਸਮਾਰਟ ਕਲਾਸਾਂ ਲਗਾ ਕੇ ਪੜ੍ਹਾਈ ਅਤੇ ਖੇਡਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਦਿਖਾਈਆਂ ਤੇ ਪੜ੍ਹਾਈਆਂ ਜਾਂਦੀਆਂ ਹਨ ਤਾਂ ਜ਼ੋਂ ਬੱਚਿਆਂ ਦੀ ਪੜ੍ਹਾਈ ਦੀ ਗੁੱਣਵਤਾ 'ਚ ਵਾਧਾ ਕਰਦਿਆਂ ਉਨ੍ਹਾਂ ਦਾ ਪੱਧਰ ਪ੍ਰਰਾਈਵੇਟ ਸਕੂਲਾਂ ਦੇ ਬਰਾਬਰ ਉੱਚਾ ਕੀਤਾ ਜਾ ਸਕੇ। ਜਿਸ ਤੇ ਅਖੀਰ ਸੈਂਟਰ ਹੈਡ ਟੀਚਰ ਸੰਦੀਪ ਕੁਮਾਰ, ਹੈਡ ਟੀਚਰ ਨਿਲਾਕਸ਼ੀ ਸ਼ਰਨਾ, ਬੀ.ਐਮ.ਟੀ ਅਵਤਾਰ ਸਿੰਘ, ਪੀ.ਐਮ.ਟੀ ਪ੍ਰਵੀਨ ਕੁਮਾਰ, ਲਲਿਤ ਕੁਮਾਰ, ਹਰਿੰਦਰ ਕੌਰ, ਪੁਸ਼ਪਿੰਦਰ ਕੌਰ, ਦਲਜੀਤ ਕੌਰ ਤੇ ਮਮਤਾ ਸ਼ਰਮਾ ਦੀ ਤਰਫੋਂ ਆਏ ਮਹਿਮਾਨਾਂ ਦਾ ਸਕੂਲ ਨੂੰ ਦਿੱਤੇ ਸਹਿਯੋਗ ਬਦਲੇ ਧੰਨਵਾਦ ਕਰਦਿਆਂ ਗਿੱਫਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਕੂਲ ਮਨੇਜਮੈਂਟ ਦੀ ਚੇਅਰਪਰਸਨ ਰਾਣੀ, ਮੈਂਬਰ ਬੇਅੰਤ ਕੌਰ ਸਮੇਤ ਸਕੂਲ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ।