ਸਟਾਫ ਰਿਪੋਰਟਰ, ਪਟਿਆਲਾ : ਕੋਰੋਨਾ ਸੰਕਟ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰੂ ਘਰ ਦੇ ਲੰਗਰਾਂ ਲਈ ਸਮਰਥਾ ਅਨੁਸਾਰ ਯੋਗਦਾਨ ਪਾਉਣ ਦੀ ਕੀਤੀ ਅਪੀਲ ਦੇ ਚੱਲਦਿਆਂ ਅੱਜ ਹਲਕਾ ਪਟਿਆਲਾ ਸ਼ਹਿਰੀ ਦੀ ਸੰਗਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਦਾਲ ਦਾ ਟਰੱਕ ਰਵਾਨਾ ਕੀਤਾ ਗਿਆ। ਉਹਨਾਂ ਦੇ ਨਾਲ ਉਚੇਚੇ ਤੌਰ 'ਤੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਸਾਬਕਾ ਮੇਅਰ ਜਸਪਾਲ ਪ੍ਰਧਾਨ, ਸਾਬਕਾ ਚੇਅਰਮੈਨ ਹਰਿੰਦਰਪਾਲ ਟੌਹੜਾ, ਸਾਬਕਾ ਚੇਅਰਮੈਨ ਨਰਦੇਵ ਆਕੜੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਜ਼ਰੂਰਤਮੰਦਾਂ ਤੱਕ ਲੰਗਰਾਂ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਨਿਰਵਿਘਨ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਅੱਜ ਪਟਿਆਲਾ ਸਹਿਰ ਦੀ ਸੰਗਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ 'ਚ ਯੋਗਦਾਨ ਪਾਉਣ ਲਈ ਹਲਕਾ ਪਟਿਆਲਾ ਦੀ ਸੰਗਤ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਮੁੱਚੀ ਮਾਨਵਤਾ ਨੂੰ ਜਾਤ-ਪਾਤ, ਊਚ-ਨੀਚ ਤੋਂ ਉਪਰ ਉਠ ਕੇ ਸੇਵਾ ਕਰਨ ਲਈ ਮਾਰਗ ਦਰਸ਼ਨ ਕਰਦਾ ਹੈ ਅਤੇ ਅੱਜ ਸੰਕਟਮਈ ਦੌਰਾਨ ਸਮੁੱਚੀ ਮਾਨਵਤਾ ਦੇ ਭਲੇ ਲਈ ਸਮੁੱਚੀ ਸੰਗਤ ਦਾ ਅਹਿਮ ਫਰਜ਼ ਬਣਦਾ ਹੈ ਕਿ ਲੰਗਰ ਪ੍ਰੰਪਰਾ ਨੂੰ ਭਵਿੱਖ 'ਚ ਨਿਰਵਿਘਨ ਜਾਰੀ ਰੱਖਣ ਲਈ ਆਪਣਾ ਹਮੇਸ਼ਾ ਸਹਿਯੋਗ ਕਰਨ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਵਿਚ ਸਾਨੂੰ ਆਪਣੀ ਸਮਰੱਥਾ ਅਨੁਸਾਰ ਜਿਆਦਾ ਤੋਂ ਜਿਆਦਾ ਦਾਨ ਦੇਣਾ ਚਾਹੀਦਾ ਹੈ। ਟਰੱਕ ਦੇ ਲਈ ਸਮੁੱਚੀ ਸੰਗਤ ਅਤੇ ਵਿਸ਼ੇਸ ਤੌਰ 'ਤੇ ਅਕਾਲੀ ਦਲ ਦੇ ਆਹੁਦੇਦਾਰਾਂ ਵੱਲੋਂ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਰੋ. ਪ੍ਰਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਐਡਵੋਕੇਟ ਮੂਸਾ ਖਾਨ, ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਇੰਜੀ: ਅਜੇ ਥਾਪਰ, ਸੁਖਬੀਰ ਸਨੌਰ, ਹਰਬਖਸ਼ ਚਹਿਲ, ਨਵਨੀਤ ਵਾਲੀਆ, ਗੁਰਲਾਲ ਸਿੰਘ ਭੰਗੂ, ਰਾਣਾ ਪੰਜੇਟਾ, ਰਵਿੰਦਰਪਾਲ ਪਿ੍ਰੰਸ ਲਾਂਬਾ, ਗੋਬਿੰਦ ਬਡੁੰਗਰ, ਹੈਪੀ ਲੋਹਟ, ਸਿਮਰ ਕੁਕਲ, ਹਰਜੀਤ ਸਿੰਘ ਜੀਤੀ, ਈਸ਼ਵਰ ਚੌਧਰੀ, ਇੰਦਰਜੀਤ ਖਰੋੜ, ਹਰਦੀਪ ਭੰਗੂ, ਸਿਮਰਨ ਗਰੇਵਾਲ, ਮੁਨੀਸ਼ ਸਿੰਘੀ, ਰਵਿੰਦਰ ਠੁਮਕੀ, ਅਮਰਿੰਦਰ ਸਿੰਘ, ਯੁਵਰਾਜ ਅਗਰਵਾਲ, ਸ਼ਾਮ ਲਾਲ ਖੱਤਰੀ, ਆਈ.ਐਸ.ਬਿੰਦਰਾ, ਜਗਜੀਤ ਸਾਹਨੀ, ਪਰਮਿੰਦਰ ਸ਼ੌਰੀ, ਜਸਵਿੰਦਰ ਸਿੰਘ, ਰਾਜੇਸ਼ ਕਨੌਜੀਆ,ਰਵਿੰਦਰ ਸੋਲੰਕੀ ਰਾਜੀਵ ਗੁਪਤਾ, ਬਬਲੂ ਬਡੁੰਗਰ, ਮੌਨੂੰ ਸੇਵਾਦਾਰ ਅਤੇ ਅਕਾਸ਼ ਬਾਕਸਰ ਵਿਸ਼ੇਸ ਤੌਰ 'ਤੇ ਹਾਜ਼ਰ ਸਨ।