ਪੱਤਰ ਪ੍ਰਰੇਰਕ, ਪਟਿਆਲਾ

ਸ਼ਹੀਦ ਬਾਬਾ ਸਿੱਧ ਸਪੋਰਟਸ ਕਲੱਬ, ਵੈਲਫੇਅਰ ਕਮੇਟੀ ਤੇ ਗ੍ਰਾਮ ਪੰਚਾਇਤ ਖੇੜੀ ਬਰਨਾ ਵੱਲੋਂ 71ਵਾਂ ਸਲਾਨਾ ਸ਼ਹੀਦ ਬਾਬਾ ਸਿੱਧ ਯਾਦਗਾਰੀ ਟੂਰਨਾਮੈਂਟ 25 ਤੋਂ 28 ਸਤੰਬਰ ਤਕ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ 25 ਸਤੰਬਰ ਨੂੰ ਕਬੱਡੀ 40 ਤੇ 50 ਕਿਲੋ, 26 ਸਤੰਬਰ ਨੂੰ ਕਬੱਡੀ 60 ਤੇ 70 ਕਿਲੋ ਅਤੇ 27 ਸਤੰਬਰ ਨੂੰ ਕਬੱਡੀ 85 ਕਿਲੋ ਤੇ ਆਲ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਆਲ ਓਪਨ ਕਬੱਡੀ ਕੱਪ ਜੇਤੂ ਟੀਮ ਨੂੰ 61 ਹਜ਼ਾਰ ਤੇ ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ, ਸਰਵੋਤਮ ਧਾਵੀ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਆਲ ਓਪਨ ਕਬੱਡੀ ਵਿਚ ਸਿਰਫ ਸੱਦੀਆਂ ਹੋਈਆਂ 8 ਟੀਮਾਂ ਹਿੱਸਾ ਲੈਣਗੀਆਂ। 28 ਸਤੰਬਰ ਨੂੰ ਸ਼ਾਮ 2 ਵਜੇ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ, ਜਿਸ ਤਹਿਤ ਸਭ ਤੋਂ ਵੱਡੀ 41 ਹਜ਼ਾਰ ਰੁਪਏ ਦੀ ਝੰਡੀ ਰੱਖੀ ਗਈ ਹੈ। ਪਹਿਲੇ ਦਿਨ ਖੇਡ ਮੇਲੇ ਦਾ ਉਦਘਾਟਨ ਮੁੱਖ ਅਧਿਆਪਕਾ ਚਰਨਜੀਤ ਕੌਰ ਕਰਨਗੇ ਤੇ 27 ਸਤੰਬਰ ਨੂੰ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਇਨਾਮ ਵੰਡਣਗੇ। ਇਹ ਜਾਣਕਾਰੀ ਸਰਪੰਚ ਭਲਵਿੰਦਰ ਸਿੰਘ ਤੇ ਤਲਵਿੰਦਰ ਸਿੰਘ ਨੇ ਦਿੱਤੀ।