ਪੱਤਰ ਪੇ੍ਰਕ, ਪਟਿਆਲਾ : 65ਵੀਂ ਸਟੇਟ ਹਾਕੀ ਟੂਰਨਾਮੈਂਟ ਅੰਡਰ-17 ਲੜਕੀਆਂ ਦੇ ਵਰਗ ਵਿਚ ਢੁਡਿਆਲ ਖਾਲਸਾ ਸਕੂਨ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜੇਤੂ ਟੀਮ ਦਾ ਸਕੂਲ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿ੍ਰੰਸੀਪਲ ਡਾ. ਪਰਵਿੰਦਰ ਸਿੰਘ ਤੇ ਸਕੂਲ ਪ੍ਰਬੰਧਕ ਕਮੇਟੀ ਨੇ ਟੀਮ ਕਪਤਾਨ ਦੀਪਾਲੀ ਤੇ ਸਾਰੀ ਟੀਮ ਨੂੰ ਸਨਮਾਨਤ ਕੀਤਾ। ਇਸ ਮੌਕੇ ਪਿ੍ਰੰਸੀਪਲ ਨੇ ਦੱਸਿਆ ਕਿ ਸਕੂਲ ਦੇ ਖਿਡਾਰੀ ਬਿਕਰਮ ਸਿੰਘ ਨੇ ਓਪਨ ਅਥਲੇਟਿਕ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ, ਜੂਡੋ ਵਿਚ ਮੋਂਟੀ ਨੇ ਗੋਲਡ ਮੈਡਲ, ਸੂਰਜ ਬਹਾਦਰ ਨੇ ਸਿਲਵਰ ਮੈਡਲ ਤੇ ਧਰਮਵੀਰ ਸਿੰਘ ਨੇ ਬਰਾਊਂਜ ਹਾਸਲ ਕੀਤਾ। ਇਸ ਮੌਕੇ ਅਧਿਆਪਕ ਚਮਨ ਲਾਲ, ਰਵਿੰਦਰ ਜੀਤ ਸਿੰਘ ਤੇ ਗਗਨਦੀਪ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ।