ਪੱਤਰ ਪ੍ਰਰੇਰਕ, ਪਟਿਆਲਾ : ਖ਼ਾਲਸਾ ਕਾਲਜ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ, ਕਾਊਂਸਲਿੰਗ ਐਂਡ ਪਲੇਸਮੈਂਟ ਸੈਂਟਰ ਵੱਲੋਂ ਇੰਟਰਪ੍ਰਰੀਨਿਓਰੀਅਲ ਡਿਵੈਲਪਮੈਂਟ ਵਿਸ਼ੇ ਤੇ ਸਕੂਲ ਆਫ਼ ਕਾਮਰਸ ਅਤੇ ਮੈਨੇਜਮੈਂਟ ਸਮੂਹ ਵਿਦਿਆਰਥੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਖ਼ਬਰੇ ਅਭੀ ਤੱਕ ਅਤੇ ਐਮ.ਐਮ. ਗਰੁੱਪ ਦੇ ਸੀ.ਈ.ਓ ਵਿਸ਼ਾਲ ਸੂਦ ਨੇ ਮੁੱਖ ਵਕਤਾ ਦੇ ਤੌਰ ਤੇ ਸ਼ਮੂਲੀਅਤ ਕੀਤੀ। ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੈਂਟਰ ਵੱਲੋਂ ਇਸ ਵਰਕਸ਼ਾਪ ਦੇ ਆਯੋਜਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਲਈ ਵਰਤਮਾਨ ਸਮੇਂ ਵਿਚ ਰੁਜ਼ਗਾਰ ਦੇ ਸਾਧਨਾਂ ਬਾਰੇ ਜਾਣਕਾਰੀ ਹਾਸਲ ਕਰਨਾ ਜ਼ਰੂਰੀ ਹੈ ਅਤੇ ਇਸ ਲਈ ਉਹਨਾਂ ਦੀ ਸੋਚ ਵੀ ਉੱਦਮੀ ਹੋਣੀ ਚਾਹੀਦੀ ਹੈ। ਡਾ. ਉੱਭਾ ਨੇ ਇੰਟਰਪ੍ਰਰੀਨਿਓਰਸ਼ਿਪ ਰਾਹੀਂ ਸਮਾਜ ਵਿਚ ਕੀਤੇ ਅਜਿਹੇ ਉੱਪਰਾਲਿਆਂ ਦੀ ਵੀ ਸ਼ਲਾਂਘਾ ਕੀਤੀ ਜਿਨ੍ਹਾਂ ਦੇ ਕਾਰੋਬਾਰ ਅਰਥ ਵਿਵਸਥਾ ਨੂੰ ਉੱਚਾ ਚੁੱਕਣ ਲਈ ਜੁੜੇ ਹੁੰਦੇ ਹਨ। ਡਾ. ਉੱਭਾ ਨੇ ਵਿਦਿਆਰਥੀਆਂ ਨੂੰ ਇਕ ਸਫ਼ਲ ਕਾਰੋਬਾਰੀ ਬਨਣ ਲਈ ਹੁਨਰ ਕਲਾ ਨੂੰ ਸੁਧਾਰਨ ਅਤੇ ਹਰ ਕਲਾ ਵਿਚ ਮੁਹਰਤ ਹਾਸਲ ਕਰਨ ਲਈ ਪ੍ਰਰੇਰਿਤ ਕੀਤਾ। ਵਿਸ਼ਾਲ ਸੂਦ ਨੇ ਸੰਬੋਧਤ ਹੁੰਦੇ ਹੋਏ ਵੱਖ-ਵੱਖ ਕਾਰੋਬਾਰਾਂ ਵਿਚ ਇੰਟਰਪ੍ਰਰੀਨਿਓਰਜ਼ ਰਾਹੀਂ ਲੋਕਾਂ ਨੂੰ ਦਿੱਤੇ ਗਏ ਰੋਜ਼ਗਾਰ ਅਤੇ ਯੋਗਦਾਨਾਂ 'ਤੇ ਚਾਨਣਾ ਪਾਉਂਦੇ ਹੋਏ ਇੱਕ ਸਫ਼ਲ ਇੰਟਰਪ੍ਰਰੀਨਿਓਰਜ਼ ਨਾਲ ਜੁੜੇ ਗੁਣ ਜਿਵੇਂ ਕਿ ਸਿਰਜਣਾਤਮਕ ਹੋਣਾ , ਉਦੇਸ਼ ਦੀ ਪੂਰਤੀ ਹਿੱਤ ਬਹੁਪੱਖੀ ਹੋਣਾ ਅਤੇ ਉਤਸ਼ਾਹਿਤ ਹੋਣਾ ਆਦਿ ਬਾਰੇ ਵੀ ਵਿਚਾਰ ਪ੍ਰਗਟਾਏ। ਉਹਨਾਂ ਨੇ ਇਕ ਇੰਟਰਪ੍ਰਰੀਨਿਓਰ ਦੇ ਰਸਤੇ ਵਿਚ ਆਉਣ ਵਾਲੀਆਂ ਚੁਣੌੌਤੀਆਂ ਬਾਰੇ ਵੀ ਚਾਣਨਾ ਪਾਇਆ। ਉਨਾਂ ਇਹ ਵੀ ਦੱਸਿਆ ਕਿ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਸਾਨੂੰ ਪਹਿਲਾ ਹੀ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਵਿਸ਼ਾਲ ਸੂਦ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀਂ ਸਕਰਾਤਮਕ ਵਿਵਹਾਰ ਅਤੇ ਸਕਰਾਤਮਕ ਸੋਚ ਰਾਹੀਂ ਵਿਦਿਆਰਥੀਆਂ ਨੂੰ ਇੱਕ ਸਫ਼ਲ ਇੰਟਰਪ੍ਰਰੀਨਿਓਰ ਹੋਣ ਲਈ ਸੇਧ ਦਿੱਤੀ। ਵਰਕਸ਼ਾਪ ਦੇ ਆਰਗਨਾਈਜ਼ਿੰਗ ਸੈਕਟਰੀ ਪ੍ਰਰੋ. ਵਰਲੀਨ ਕੌਰ ਨੇ ਫਕੈਲਟੀ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਇਸ ਵਰਕਸ਼ਾਪ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜਰ ਸਨ।