ਭਾਰਤ ਭੂਸ਼ਣ ਗੋਇਲ, ਸਮਾਣਾ : ਵਿਧਾਇਕ ਰਜਿੰਦਰ ਸਿੰਘ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਾਂਟਾਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨਾਂ੍ਹ ਪਿੰਡ ਅਚਰਾਲ ਤੇ ਭੀਮਾਂ ਖੇੜੀ ਨੂੰ ਕ੍ਰਮਵਾਰ 9 ਲੱਖ 'ਤੇ 7 ਲੱਖ ਰੁਪਏ ਦੀਆਂ ਗ੍ਾਂਟਾਂ ਵਿਕਾਸ ਕਾਰਜਾਂ ਲਈ ਦਿੱਤੀਆਂ। ਇਨਾਂ੍ਹ ਪਿੰਡਾਂ ਦੇ 110 ਲਾਭਪਾਤਰੀਆਂ ਨੂੰ 16 ਲੱਖ ਰੁਪਏ ਦੀ ਕਰਜ਼ਾ ਮਾਫ਼ੀ ਦੇ ਚੈੱਕ ਵੰਡੇ। ਵਿਧਾਇਕ ਰਜਿੰਦਰ ਸਿੰਘ ਨੇ ਕਾਂਗਰਸ ਸਰਕਾਰ ਵਲੋਂ ਵੱਖ-ਵੱਖ ਪਿੰਡਾਂ 'ਚ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਇਸ ਮੌਕੇ ਸਰਪੰਚ ਦਲਜੀਤ ਕੌਰ, ਜਸਵੰਤ ਸਿੰਘ, ਬਲਵੀਰ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਚੇਅਰਮੈਨ ਬਲਾਕ ਸੰਮਤੀ ਸੋਨੀ ਸਿੰਘ, ਅਮਰਿੰਦਰ ਸਿੰਘ ਢੋਟ, ਹਰਵਿੰਦਰ ਸਿੰਘ, ਰਾਜਾ ਗਿੱਲ, ਸਮੀ, ਬੀਨਾ ਰਾਣੀ, ਸਾਧਾ ਸਿੰਘ, ਜਸਵੰਤ ਸਿੰਘ, ਕਰਨੈਲ ਸਿੰਘ ਤੇ ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ।