ਜਸਪ੍ਰਰੀਤ ਸਿੰਘ ਅਸ਼ਕ,ਮੰਡੀ ਗੋਬਿੰਦਗੜ੍ਹ: ਗੁਰੂ ਕੀ ਨਗਰੀ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਇਤਿਹਾਸਕ ਸਰੋਵਰ ਦੀ ਕਾਰ ਸੇਵਾ 16 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਮੈਨੇਜਰ ਭਗਵਾਨ ਸਿੰਘ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀਅਧੀਨ ਆਉਂਦਾ ਹੈ ਇਸ ਲਈ ਸ਼੍ਰੋਮਣੀ ਕਮੇਟੀ ਦੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਦਿਆਂ ਹੋਇਆਂ ਸਰੋਵਰ ਦੀ ਸੇਵਾ ਦੇ ਸਾਰੇ ਕਾਰਜ ਪੂਰੇ ਕਰ ਲਏ ਗਏ ਹਨ। ਅੱੈਸਜੀਪੀਸੀ ਮੈਂਬਰ ਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਹ ਉਹ ਇਤਿਹਾਸਕ ਸਥਾਨ ਹੈ ਜਿਥੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਕ ਢਾਬ ਦੇ ਕੰਢੇ ਕਰੀਬ 40 ਦਿਨ ਦਾ ਸਮਾਂ ਬਤੀਤ ਕੀਤਾ ਤੇ ਇਥੇ ਹੀ ਗੁਰੂ ਸਾਹਿਬ ਨੇ ਮੰਡੀ ਗੋਬਿੰਦਗੜ੍ਹ ਨੂੰ ਲੋਹਾ ਨਗਰੀ ਹੋਣ ਦਾ ਵਰਦਾਨ ਵੀ ਦਿੱਤਾ।