ਪੱਤਰ ਪੇ੍ਰਰਕ, ਪਟਿਆਲਾ : ਸਿੱਧ ਬਾਬਾ ਲਛਮਣ ਜਤੀ ਯੂਥ ਕਲੱਬ ਵੱਲੋਂ ਪਿੰਡ ਅਲੀਵਾਲ ਵਿਖੇ ਐੱਨਆਰਆਈਜ਼ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 17ਵਾਂ ਕਬੱਡੀ ਕੱਪ ਕਰਵਾਇਆ ਗਿਆ। ਜਿਸ 'ਚ 65 ਕਿੱਲੋ ਵਰਗ ਅਤੇ ਓਪਨ ਟੀਮਾਂ ਦੇ ਮੈਚ ਕਰਵਾਏ ਗਏ। ਓਪਨ 'ਚ 15 ਟੀਮਾਂ ਨੇ ਭਾਗ ਲਿਆ।ਇਨਾਂ੍ਹ 'ਚ ਲੜਕੀਆਂ ਦੀਆਂ ਵੀ 6 ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਓਪਨ ਵਰਗ 'ਚ ਭਾਗ ਲੈਣ ਵਾਲੀਆਂ ਟੀਮਾਂ ਦੇ ਫਸਵੇਂ ਮੁਕਾਬਲਿਆਂ ਤੋਂ ਬਾਅਦ ਦਿਉਰਾ (ਹਰਿਆਣਾ) ਦੀ ਟੀਮ ਨੇ ਪਹਿਲਾ ਸਥਾਨ ਪ੍ਰਰਾਪਤ ਕਰਕੇ ਕੱਪ 'ਤੇ ਕਬਜਾ ਕੀਤਾ ਜਦਿਕ ਦੂਸਰੇ ਨੰਬਰ 'ਤੇ ਵੀ ਹਰਿਆਣਾ ਦੇੇ ਪਿੰਡ ਪਾਈ (ਕੁਰਕਸ਼ੇਤਰ) ਦੀ ਟੀਮ ਰਹੀ। ਪਹਿਲਾ ਇਨਾਮ ਗੁਰਪ੍ਰਰੀਤ ਸਿੰਘ ਮੱਲੀ ਆਸਟਰੀਆ ਅਤੇ ਦੂਜਾ ਇਨਾਮ ਕਰਤਾਰ ਸਿੰਘ ਮੱਲੀ ਗਰੀਸ ਨੇ ਜੇਤੂ ਟੀਮਾਂ ਨੂੰ ਦਿੱਤਾ।

ਜੇਤੂਆਂ ਨੂੰ ਇਨਾਮਾਂ ਦੀ ਵੰਡ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਤੇ ਪੰਜ ਆਬ ਸੇਵਾ ਮੰਚ ਦੇ ਕੁਲਜੀਤ ਸਿੰਘ ਮੱਲੀ ਨੇ ਕਲੱਬ ਮੈਂਬਰ ਅਤੇ ਯੂਥ ਕਲੱਬ ਦੇ ਮੈਬਰਾਂ ਨੇ ਸਾਂਝੇ ਤੌਰ 'ਤੇ ਕੀਤੀ। ਇਸ ਕਬੱਡੀ ਕੱਪ 'ਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅੰਤਿੰ੍ਗ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਪੀ.ਏ. ਹਰਦੇਵ ਸਿੰਘ, ਸੱਜਣ ਸਿੰਘ ਸਰੋਆ, ਕਿਰਪਾ ਸਿੰਘ ਸਰੋਆ, ਲਵਪ੍ਰਰੀਤ ਸਿੰਘ ਮੱਲੀ ਕਲੱਬ ਪ੍ਰਧਾਨ, ਚੌਂਕੀ ਇੰਚਾਰਜ ਲਵਦੀਪ ਸਿੰਘ ਸੰਧੂ, ਜਰਨੈਲ ਸਿੰਘ ਅੌਲਖ, ਗੁਰਜੀਤ ਸਿੰਘ ਉਪਲੀ, ਰਾਮ ਸਿੰਘ ਮੱਲੀ, ਮੱਖਣ ਸਿੰਘ ਮੱਲੀ, ਕਰਨਵੀਰ ਸਿੰਘ ਮੱਲੀ, ਬਲਕਾਰ ਸਿੰਘ ਸਰੋਆ ਤੇ ਜਗਤਾਰ ਸਿੰਘ ਮੱਲੀ ਸਮੇਤ ਭਾਰੀ ਗਿਣਤੀ 'ਚ ਦਰਸ਼ਕ ਹਾਜ਼ਰ ਸਨ।