ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ :

ਸਰਹਿੰਦ ਜਿਊਲਰ ਐਸੋਸੀਏਸ਼ਨ ਐਂਡ ਵੈਲਫੇਅਰ ਸੁਸਾਇਟੀ ਨੇ ਐਸੋਸੀਏਸ਼ਨ ਸਵਰਨਕਾਰ ਸੰਘ 'ਤੇ ਕਾਰੋਬਾਰ ਪ੍ਰਭਾਵਤ ਕਰਨ ਦੇ ਇਲਜ਼ਾਮ ਲਗਾਏ ਹਨ। ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਐਸੋਸੀਏਸ਼ਨ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਉਨ੍ਹਾਂ ਦਾ ਸਾਰਾ ਕੰਮ ਨਿਯਮਾਂ ਮੁਤਾਬਕ ਹੈ ਅਤੇ ਸਾਰੇ ਕੰਮ ਦਾ ਉਨ੍ਹਾਂ ਕੋਲ ਰਿਕਾਰਡ ਮੌਜੂਦ ਹੈ। ਉਨ੍ਹਾਂ ਅੱਗੇ ਕਿਹਾ ਕਿ ਸਵਰਨਕਾਰ ਸੰਘ ਦੇ ਕੁਝ ਮੈਂਬਰ ਅਫਵਾਹਾਂ ਫੈਲਾ ਕੇ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘ ਦੇ ਮੈਂਬਰ ਬਿਨ੍ਹਾ ਜੀਐੱਸਟੀ, ਰਿਕਾਰਡ ਅਤੇ ਸਟਾਕ ਰਜਿਸਟਰ ਤੋਂ ਕੰਮ ਕਰ ਰਹੇ ਹਨ ਜਿਸ ਦੀ ਉਨ੍ਹਾਂ ਜੀਐੱਸਟੀ ਅਤੇ ਇਨਕਮ ਟੈਕਸ ਵਿਭਾਗ ਨੂੰ ਜਾਂਚ ਕਰਨ ਲਈ ਸ਼ਿਕਾਇਤ ਕੀਤੀ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਵਰਮਾ, ਮੀਤ ਪਧਾਨ ਕੇਸਰ ਚੰਦ, ਵਿਸ਼ਵਜੀਤ ਸੂਦ, ਵਿਸ਼ਵ ਵਰਮਾ, ਦੀਪਨ ਮੈਂਗੀ, ਕਮਲ ਸੂਦ, ਕਮਲ ਵਰਮਾ, ਦੀਪਕ ਵਰਮਾ, ਵਿਸ਼ਨੰੂ ਵਰਮਾ, ਹਰਵਿੰਦਰ ਕੁਮਾਰ ਆਦਿ ਮੌਜੂਦ ਸਨ। ਓਧਰ ਸਵਰਨਕਾਰ ਸੰਘ ਦੇ ਪ੍ਰਧਾਨ ਚਰਨਜੀਤ ਸਹਿਦੇਵ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੇਲ ਪ੍ਰਮੋਸ਼ਨ ਸਕੀਮ ਦੇ ਨਾਂ 'ਤੇ ਗੈਰ-ਕਾਨੂੰਨੀ ਕੰਮ ਹੋ ਰਿਹਾ ਹੈ ਅਤੇ ਜੀਐੱਸਟੀ ਕੰਮ ਮੁਤਾਬਕ ਲਿਆ ਜਾਂਦਾ ਹੈ।