ਪੱਤਰ ਪ੍ਰਰੇਰਕ, ਪਟਿਆਲਾ : ਸ਼ਾਹੀ ਸ਼ਹਿਰ ਦੇ ਨਾਮਵਰ ਬਿ੍ਟਿਸ਼ ਕੋ-ਐਡ ਸਕੂਲ ਦੇ 15ਵੇਂ ਸਲਾਨਾ ਸਮਾਗਮ 'ਚੋਂ ਜਪਹਰਜੋਤ ਸਿੰਘ ਦਲਿਓ ਨੇ ਤਿੰਨ ਖਿਤਾਬ ਜਿੱਤਣ ਦਾ ਮਾਣ ਪ੍ਰਰਾਪਤ ਕੀਤਾ ਹੈ। ਜਪਹਰਜੋਤ ਸਿੰਘ ਸਪੁੱਤਰ ਜਪਇੰਦਰਪਾਲ ਸਿੰਘ ਤੇ ਹਰਮਨਦੀਪ ਕੌਰ ਨੇ ਸਕੂਲ ਦੀ ਸੰਸਥਾਪਕ ਮੈਡਮ ਰੋਜ਼ਾ ਤੇ ਪਿ੍ਰੰਸੀਪਲ ਕਿਰਨ ਹਰੀਕਾ ਦੀ ਦੇਖ-ਰੇਖ 'ਚ ਹੋਏ ਸਮਾਗਮ ਦੌਰਾਨ ਜਪਹਰਜੋਤ ਸਿੰਘ ਨੇ ਸਰਵਉੱਤਮ ਅਦਾਕਾਰ, ਸਰਵਉੱਤਮ ਡੀਬੇਟਰ (ਵਾਦ-ਵਿਵਾਦ) ਤੇ ਲੋਕ ਨਾਚ ਭੰਗੜਾ 'ਚ ਸਰਵਉੱਤਮ ਕਲਾਕਾਰ ਦੇ ਖਿਤਾਬ ਆਪਣੇ ਨਾਮ ਕੀਤੇ, ਜਿਸ ਸਦਕਾ ਜਪਹਰਜੋਤ ਸਿੰਘ ਨੂੰ ਸਕੂਲ ਵੱਲੋਂ ਸਰਵਉੱਤਮ ਹਰਫਨਮੌਲਾ ਕਲਾਕਾਰ ਨੂੰ ਦਿੱਤੀ ਜਾਣ ਵਾਲੀ ਅਵਤਾਰ ਸਿੰਘ ਦੀਪਕ ਸੁਨਾਮੀ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਜਪਹਰਜੋਤ ਸਿੰਘ ਨੂੰ ਮੁੱਖ ਮਹਿਮਾਨ ਐਨਾ ਬੈੱਲ (ਇੰਗਲੈਂਡ) ਨੇ ਉਕਤ ਟਰਾਫੀ ਦੇ ਕੇ ਸਨਮਾਨਿਤ ਕੀਤਾ। ਸਕੂਲ ਅਧਿਆਪਕਾ ਦੀਪਤੀ ਸ਼ਰਮਾ, ਗੁਰਲੀਨ ਮਾਨ ਤੇ ਸ਼ਾਲੂ ਸੇਠ ਨੇ ਜਪਹਰਜੋਤ ਸਿੰਘ ਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।