ਜੇਐੱਨਐੱਨ, ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਜਿਨਸੀ ਸ਼ੋਸ਼ਣ ਮਾਮਲੇ ਵਿਚ ਮੁਜਫ਼ਰਪੁਰ (ਬਿਹਾਰ) ਬਿ੍ਰਜੇਸ਼ ਠਾਕੁਰ ਨੂੰ ਕਹਿਣ ਲਈ ਵੱਖਰੀ ਬੈਰਕ ਵਿਚ ਰੱਖਿਆ ਗਿਆ ਪਰ ਉਸ ਦੀ ਆਮ ਕੈਦੀਆਂ ਨਾਲ ਨੇੜਤਾ ਵੱਧਦੀ ਨਜ਼ਰ ਆ ਰਹੀ ਹੈ। ਜੇਲ੍ਹ ਵਿਚ ਸਜ਼ਾ ਕੱਟ ਰਹੇ ਇਕ ਕੈਦੀ ਨੂੰ ਨੰਬਰਦਾਰ ਲਗਾਇਆ ਗਿਆ ਹੈ। ਇਹ ਨੰਬਰਦਾਰ ਬਿ੍ਰਜੇਸ਼ ਦੀ ਬੈਰਕ 'ਤੇ ਵੀ ਨਜ਼ਰ ਰੱਖਦਾ ਹੈ। ਨੰਬਰਦਾਰ ਨੂੰ ਬਿ੍ਰਜੇਸ਼ ਨਾਲ ਮਿਲਣ ਤੇ ਗੱਲਬਾਤ ਕਰਨ ਦੀ ਇਜਾਜ਼ਤ ਹੈ। ਇਸ ਨੰਬਰਦਾਰ ਕੈਦੀ ਨਾਲ ਕੁਝ ਦਿਨ ਪਹਿਲਾਂ ਜੇਲ੍ਹ ਵਾਰਡਨ ਕੁਲਦੀਪ ਸਿੰਘ ਦੀ ਬਹਿਸ ਹੋ ਗਈ ਸੀ। ਨੰਬਰਦਾਰ ਨੇ ਇਹ ਗੱਲ ਬਿ੍ਰਜੇਸ਼ ਠਾਕੁਰ ਨੂੰ ਦੱਸੀ। ਬਿ੍ਰਜੇਸ਼ ਨੇ ਪਹਿਲਾਂ ਤਾਂ ਕੁਲਦੀਪ ਸਿੰਘ ਨੂੰ ਹੱਦ ਵਿਚ ਰਹਿਣ ਦੀ ਗੱਲ ਕਹੀ ਪਰ ਬਾਅਦ 'ਚ ਜੇਲ੍ਹ ਅਧਿਕਾਰੀਆਂ ਤੋਂ ਉਸ ਦੀ ਸ਼ਿਕਾਇਤ ਕਰ ਦਿੱਤੀ। ਮਾਮਲਾ ਵੱਧਦਾ ਦੇਖ ਕੇ ਜੇਲ੍ਹ ਅਧਿਕਾਰੀਆਂ ਨੇ ਵਾਰਡਨ ਨੂੰ ਹੀ ਸਸਪੈਂਡ ਕਰ ਦਿੱਤਾ ਪਰ ਬੈਰਕ ਤੋਂ ਨੰਬਰਦਾਰ ਨੂੰ ਨਹੀਂ ਹਟਾਇਆ। ਹਾਲਾਂਕਿ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਵਾਰਡਨ ਦੇ ਸਸਪੈਂਡ ਹੋਣ ਨਾਲ ਬਿ੍ਰਜੇਸ਼ ਦਾ ਕੋਈ ਲੈਣ-ਦੇਣਾ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਨੰਬਰਦਾਰ ਕੈਦੀ ਤੇ ਵਾਰਡਨ ਵਿਚਕਾਰ ਝਗੜੇ ਦੀ ਜਾਣਕਾਰੀ ਉਸ ਨੂੰ ਜ਼ਰੂਰ ਮਿਲੀ ਸੀ।

ਸਾਬਕਾ ਸੁਪਰਡੈਂਟ ਦੇ ਝਗੜੇ ਦੇ ਬਾਅਦ ਨਰਮ ਹੋਏ ਅਧਿਕਾਰੀ

ਬਿ੍ਰਜੇਸ਼ ਠਾਕੁਰ ਨੂੰ ਵੱਖਰਾ ਰੱਖੇ ਜਾਣ ਦੇ ਬਾਅਦ ਉਸ ਨੂੰ ਕਿਸੇ ਵੀ ਕੈਦੀ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਸੀ। ਬੀਤੇ ਦਿਨੀਂ ਸਾਬਕਾ ਜੇਲ੍ਹ ਸੁਪਰਡੈਂਟ ਰਾਜਨ ਕਪੂਰ 'ਤੇ ਲੱਗੇ ਦੋਸ਼ਾਂ ਦੇ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਇਸ ਮਾਮਲੇ ਦੇ ਬਾਅਦ ਜੇਲ੍ਹ ਅਧਿਕਾਰੀ ਨਰਮ ਦਿਖਾਈ ਦੇ ਰਹੇ ਹਨ। ਬਿ੍ਰਜੇਸ਼ ਦੀ ਬੈਰਕ ਵਿਚ ਨਿਗਰਾਨੀ ਰੱਖਣ ਤੇ ਉਸ ਦੀ ਮਦਦ ਲਈ ਚਾਰ ਮੁਲਾਜ਼ਮਾਂ ਨੂੰ ਲਗਾ ਦਿੱਤਾ ਗਿਆ ਹੈ।

ਓਕੂ ਨਾਲ ਜੇਲ੍ਹ ਵਾਰਡਨ ਦੀ ਸਸਪੈਂਸ਼ਨ ਦਾ ਕੋਈ ਲਿੰਕ ਨਹੀਂ : ਬਰਾੜ ਆਰਗੇਨਾਈਜ਼ਡ ਯਾਈਮ ਕੰਟਰੋਲ ਯੂਨਿਟ (ਓਕੂ) ਦੇ ਡੀਐੱਸਪੀ ਬਿਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਜੇਲ੍ਹ ਵਾਰਡਨ ਕੁਲਦੀਪ ਸਿੰਘ ਨੂੰ ਸਸਪੈਂਡ ਕੀਤੇ ਜਾਣ ਨਾਲ ਓਕੂ ਦਾ ਕੋਈ ਸਬੰਧ ਨਹੀਂ ਹੈ। ਬਿ੍ਰਜੇਸ਼ ਠਾਕੁਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਸੀਨੀਅਰ ਅਧਿਕਾਰੀ ਕਰ ਰਹੇ ਹਨ।

ਬਿ੍ਰਜੇਸ਼ ਜੇਲ੍ਹ 'ਚ ਬੈਡਮਿੰਟਨ ਖੇਡ ਕੇ ਪਾਸ ਕਰ ਰਿਹੈ ਟਾਈਮ

ਜੇਲ੍ਹ 'ਚ ਕੈਦੀਆਂ ਦੇ ਮਨੋਰੰਜਨ ਲਈ ਖੇਡ ਪ੍ਰਬੰਧ ਮੌਜੂਦ ਹਨ। ਕੈਦੀ ਵਾਲੀਬਾਲ ਤੇ ਬੈਡਮਿੰਟਨ ਆਦਿ ਖੇਡਦੇ ਹਨ। ਜੇਲ੍ਹ ਵਿਚ ਸਮਾਂ ਗੁਜ਼ਾਰਨ ਲਈ ਜੇਲ੍ਹ ਪ੍ਰਸ਼ਾਸਨ ਨੇ ਬੈਡਮਿੰਟਨ ਰੈਕੇਟ ਦਾ ਇਕ ਜੋੜਾ ਬਿ੍ਰਜੇਸ਼ ਠਾਕੁਰ ਨੂੰ ਵੀ ਦਿੱਤਾ ਹੈ। ਬਿ੍ਰਜੇਸ਼ ਠਾਕੁਰ ਜੇਲ੍ਹ ਮੁਲਾਜ਼ਮਾਂ ਦੇ ਨਾਲ ਬੈਡਮਿੰਟਨ ਖੇਡ ਕੇ ਸਮਾਂ ਗੁਜ਼ਾਰ ਰਿਹਾ ਹੈ। ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਬਿ੍ਰਜੇਸ਼ ਨੂੰ ਜੇਲ੍ਹ ਨਿਯਮਾਂ ਮੁਤਾਬਕ ਹੀ ਸਹੂਲਤ ਦਿੱਤੀ ਜਾ ਰਹੀ ਹੈ। ਉਸ ਨੂੰ ਕੋਈ ਸਪੈਸ਼ਲ ਚੀਜ਼ ਮੁਹੱਈਆ ਨਹੀਂ ਕਰਵਾਈ ਜਾ ਰਹੀ। ਬਾਕੀ ਕੈਦੀਆਂ ਵਾਂਗ ਵੀ ਉਸ ਨੂੰ ਖੇਡ ਦਾ ਸਾਮਾਨ ਦਿੱਤਾ ਗਿਆ ਹੈ।