ਪਰਮਜੀਤ ਕੌਰ, ਚਮਕੌਰ ਸਾਹਿਬ

ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਦੇ ਵਿਦਿਆਰਥੀ ਨੇ 65ਵੀਆਂ ਪੰਜਾਬ ਰਾਜ ਅਤੇ ਕੌਮੀ ਪੱਧਰੀ ਖੇਡਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਪਿ੍ਰੰਸੀਪਲ ਅਨਿੱਲ ਪਠਾਣੀਆਂ ਨੇ ਦੱਸਿਆ ਕਿ ਸੂਬਾ ਪੱਧਰੀ ਭਾਰ ਤੋਲਣ ਮੁਕਾਬਲੇ ਜੋ ਕਿ ਲੁਧਿਆਣਾ ਵਿਖੇ ਹੋਏ, ਦੌਰਾਨ ਸਕੂਲ ਦੇ ਅੰਡਰ 17 ਦੇ ਵਿਦਿਆਰਥੀ ਪਰਵਿੰਦਰ ਸਿੰਘ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਰਾਸ਼ਟਰੀ ਪੱਧਰ 'ਤੇ ਬਿਹਾਰ ਵਿਖੇ ਹੋਏ ਭਾਰ ਤੋਲਣ ਮੁਕਾਬਲੇ ਦੌਰਾਨ ਵੀ ਪਰਵਿੰਦਰ ਸਿੰਘ ਨੇ ਦੇਸ਼ ਵਿੱਚੋਂ ਪੰਜਵਾਂ ਸਥਾਨ ਪ੍ਰਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥੀ ਦੀ ਹੁਣ ਚੋਣ ਖੇਲੋ ਇੰਡੀਆ ਖੇਡਾਂ ਵਿੱਚ ਕੀਤੀ ਗਈ। ਹੋਣਹਾਰ ਵਿਦਿਆਰਥੀ ਦਾ ਸਕੂਲ ਪੁੱਜਣ 'ਤੇ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ ਤੇ ਨਿਰਦੇਸ਼ਕਾ ਸ਼ਿੰਦਰਪਾਲ ਕੌਰ ਅਟਵਾਲ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਅੱਗੇ ਤੋਂ ਵੀ ਖੇਡਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਕੇ ਸੂਬੇ ਦਾ ਤੇ ਸਕੂਲ ਦਾ ਨਾਮ ਰੌਸ਼ਨ ਕਰੇਗਾ। ਜ਼ਿਕਰਯੋਗ ਹੈ ਕਿ ਉਕਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਪੱਧਰੀ ਤੇ ਸਟੇਟ ਪੱਧਰੀ ਵੱਖ-ਵੱਖ ਖੇਡਾਂ ਦੌਰਾਨ ਕਈ ਇਨਾਮ ਪ੍ਰਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਵਾਇਸ ਪਿ੍ਰੰਸੀਪਲ ਅਨੁਰਾਧਾ ਧੀਮਾਨ, ਪੀਆਰਓ ਸਰਬਜੀਤ ਸਿੰਘ, ਇਸਟੇਟ ਇੰਚਾਰਜ ਕੁਲਵੰਤ ਸਿੰਘ, ਭੁਪਿੰਦਰ ਸਿੰਘ, ਹਰਪ੍ਰਰੀਤ ਸਿੰਘ, ਸੁਨੀਤਾ ਸ਼ਰਮਾ ਅਤੇ ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।