ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਉਪਰੰਤ ਸਥਾਨਕ ਜਥੇਬੰਦੀ ਸ਼ਬਦ ਚੌਂਕੀ ਸੇਵਕ ਜਥਾ ਫਤਹਿਗੜ੍ਹ ਸਾਹਿਬ ਵਲੋਂ ਸਿੱਖਿਆ ਪ੫ਾਪਤ ਕਰਨ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਹਰ ਸਾਲ ਦੀ ਤਰ੍ਹਾਂ ਸਨਮਾਨ ਕੀਤਾ ਗਿਆ। ਜਥੇ ਦੇ ਪ੫ਧਾਨ ਤਜਿੰਦਰ ਸਿੰਘ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਇਹ ਉਪਰਾਲਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਉਤਸ਼ਾਹ ਮਿਲੇ ਅਤੇ ਹੋਰ ਵਧੀਆ ਸੇਵਾਵਾਂ ਪ੫ਦਾਨ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੇਖ ਹੋਰ ਬੱਚੇ ਵੀ ਸੱਭਿਆਚਾਰ ਅਤੇ ਕਲਚਰ ਨੂੰ ਅਪਣਾਉਣ। ਇਸ ਮੌਕੇ ਸਿੱਖਿਆ ਅਤੇ ਖੇਡਾਂ, ਧਾਰਮਿਕ ਸਮਾਗਮਾਂ 'ਚ ਸ਼ਮੂਲੀਅਤ ਅਤੇ ਗੁਰੂ ਘਰ ਲਈ ਸੇਵਾ ਕਰਨ ਵਾਲੇ 25 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਗਤਾਰ ਸਿੰਘ, ਬੌਬੀ ਪਟਿਆਲਾ, ਜਗਦੀਸ਼ ਸਿੰਘ, ਮਨਜੀਤ ਸਿੰਘ, ਤੇਜ਼ੇਸ਼ਵਰ ਸਿੰਘ, ਹਰਵਿੰਦਰ ਸਿੰਘ, ਰਜਿੰਦਰ ਸਿੰਘ ਅਮਨ ਡੇਅਰੀ, ਜਗਦੀਸ਼ ਸਿੰਘ, ਮਨਜੀਤ ਸਿੰਘ, ਹਰਸ਼ਪ੫ੀਤ ਸਿੰਘ, ਰਾਜਵਿੰਦਰ ਸਿੰਘ ਭੱਟੀ ਆਦਿ ਮੌਜੂਦ ਸਨ।