ਭਾਦਸੋਂ 'ਚ ਐੱਲਆਈਸੀ ਦੀ ਨਵੀਂ ਬ੍ਾਂਚ ਦਾ ਉਦਘਾਟਨ
Publish Date:Wed, 26 Jun 2019 03:00 AM (IST)

ਪੱਤਰ ਪ੍ਰਰੇਰਕ, ਭਾਦਸੋਂ : ਅਨਾਜ ਮੰਡੀ ਭਾਦਸੋਂ ਦੇ ਨਜ਼ਦੀਕ ਐਲਆਈਸੀ ਬ੍ਾਂਚ ਭਾਦਸੋਂ ਵਲੋਂ ਨਵੀਂ ਇਕਾਈ ਦੇ ਉਦਘਾਟਨ ਮੌਕੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਮਰਜੀਤ ਸਿੰਘ ਲੋਟੇ ਐਮਡੀ ਕਰਤਾਰ ਐਗਰੋ, ਮਨਜੀਤ ਸਿੰਘ ਡਾਇਰੈਕਟਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬ੍ਾਂਚ ਮੈਨੇਜਰ ਮਨੋਜ ਕੁਮਾਰ ਸਿੰਗਲਾ, ਅਸਿਸਟੈਂਟ ਬ੍ਾਂਚ ਮੈਨੇਜਰ ਪੰਕਜ ਕੋਛੜ, ਨਰਵਿੰਦਰ ਸਿੰਘ ਸੀਨੀਅਰ ਬਿਜਨਸ ਐਸੋਸੀਏਟ, ਰਵਿੰਦਰ ਸਿੰਘ ਬ੍ਾਂਚ ਮੈਨੇਜਰ ਅਮਲੋਹ, ਜਸਵਿੰਦਰ ਸਿੰਘ ਹਿਸਾਰ ਨੇ ਜਿੱਥੇ ਪਹੁੰਚੀਆਂ ਸਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਪਹਿਲਾਂ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਨਾਭਾ ਜਾਣਾ ਪੈਂਦਾ ਸੀ ਤੇ ਹੁਣ ਇਸ ਬ੍ਾਂਚ ਵਿੱਚ ਕਿਸ਼ਤਾਂ ਵੀ ਜਮਾ ਕਰਵਾਈਆਂ ਜਾ ਸਕਣਗੀਆਂ। ਇਸ ਮੌਕੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਦਰਸ਼ਨ ਕੌੜਾ ਕੌਂਸਲਰ, ਬੁੱਧ ਸਿੰਘ ਸਰਪੰਚ ਸੰਧਨੌਲੀ, ਗੁਰਤੇਜ ਸਿੰਘ ਥੂਹੀ, ਮਨਜੋਤ ਸਿੰਘ ਪੰਧੇਰ, ਕੁਲਦੀਪ ਸਿੰਘ ਕੈਦੂਪੁਰ, ਪਵਨ ਸੂਦ, ਸੋਹਣ ਥਾਪਰ ਭਾਦਸੋਂ, ਨਰਿੰਦਰ ਜੋਸ਼ੀ, ਕਰਨੈਲ ਸਿੰਘ ਸਕਰਾਲੀ, ਕੁਲਵੰਤ ਸਿੰਘ ਚੌਧਰੀ ਮਾਜਰਾ, ਲਖਵਿੰਦਰ ਸਿੰਘ ਅਮਰਗੜ੍ਹ, ਮਲੂਕ ਸਿੰਘ, ਲਖਵੀਰ ਸਿੰਘ, ਹਰਵਿੰਦਰ ਸਿੰਘ, ਨਰਿੰਦਰ ਸਿੰਘ, ਮਨਪ੍ਰਰੀਤ ਸਿੰਘ ਸਾ. ਸਰਪੰਚ, ਨੀਤੂ ਬਾਂਸਲ ਵੀ ਹਾਜ਼ਰ ਸਨ।
- # innaguration
- # of
- # LIC
- # office
