ਜਸਵਿੰਦਰ ਜੱਸੀ, ਖਮਾਣੋਂ : ਵਿਧਾਇਕ ਗੁਰਪੀ੍ਤ ਸਿੰਘ ਜੀਪੀ ਨੇ ਸੰਘੋਲ ਵਿਖੇ ਇੰਟਰਲਾਕ ਸੜਕ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜਾਂ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਪਿੰਡ ਦੇ ਕੁੱਝ ਨੌਜਵਾਨਾਂ ਨੇ ਵਿਧਾਇਕ ਨੂੰ ਪਿੰਡ ਦੇ ਕੁਝ ਅਧੂਰੇ ਪਏ ਵਿਕਾਸ ਕਾਰਜਾਂ ਵੱਲ ਧਿਆਨ ਦਿਵਾਇਆ ਜਿਸ 'ਤੇ ਵਿਧਾਇਕ ਜੀਪੀ ਨੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਤੁਰੰਤ ਪੂਰਾ ਕਰਨ ਦੀ ਗੱਲ ਕਹੀ। ਇਸ ਮੌਕੇ ਬੀਡੀਪੀਓ ਸੁਰਿੰਦਰ ਸਿੰੰਘ ਧਾਲੀਵਾਲ ਨੇ ਕਿਹਾ ਕਿ ਉੱਚਾ ਪਿੰਡ ਸੰਘੋਲ ਵਿਖੇ ਇਕ ਐੱਨਜੀਓ ਦੀ ਮੱਦਦ ਨਾਲ 'ਸੋਲਿਡ ਵੇਸਟ ਮੈਨੇਜਮੈਂਟ' ਤਹਿਤ ਘਰ ਘਰ ਡਸਟਬਿਨ ਰੱਖੇ ਜਾਣਗੇ। ਇਸ ਮੌਕੇ ਸਰਪੰਚ ਰਾਕੇਸ਼ ਕੁਮਾਰ, ਮਮਤਾ ਪੁਰੀ, ਮੇਜਰ ਸਿੰਘ, ਕਪਿਲ ਰਾਣਾ, ਜਸਵੀਰ ਸਿੰਘ, ਕੁਸ਼ਲ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਕੌਰ (ਸਾਰੇ ਪੰਚ) ਹਾਜ਼ਰ ਸਨ। ਇਸ ਮੌਕੇ ਉਪ ਪੁਲਿਸ ਕਪਤਾਨ ਖਮਾਣੋਂ ਧਰਮਪਾਲ ਚੇਚੀ ਤੇ ਚੌਂਕੀ ਇੰਚਾਰਜ ਰਾਜਵੰਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਪੰਚਾਇਤ ਸੈਕਟਰੀ ਲਖਵਿੰਦਰ ਸਿੰਘ ਤੇ ਜਗਤਾਰ ਸਿੰਘ, ਸੁਰਿੰਦਰ ਸਿੰਘ ਰਾਮਗੜ੍ਹ, ਸਰਪੰਚ ਨੱਥੂ ਰਾਮ ਨੰਗਲਾ, ਸਰਪੰਚ ਸੁਖਵਿੰਦਰ ਸਿੰਘ ਸ਼ਾਦੀਪੁਰ ਆਦਿ ਮੌਜੂਦ ਸਨ।