v> ਹਰਿੰਦਰ ਸ਼ਾਰਦਾ, ਪਟਿਆਲਾ : ਜ਼ਿਲ੍ਹਾ ਪਟਿਆਲਾ ਦੇ ਵਿੱਚ ਦੇਰ ਰਾਤ ਕੋਵਿਡ-19 ਦੀਆਂ ਰਿਪੋਰਟ ਆਈ ਆਂ ਰਿਪੋਰਟਾਂ ਵਿੱਚ 19 ਕੋਰੋਨਾ ਪਾਜ਼ੇਟਿਵ ਕੇਸ ਹੋਰ ਸਾਹਮਣੇ ਆਏ ਹਨ। ਪਾਜ਼ੇਟਿਵ ਵਿਅਕਤੀਆਂ ਵਿੱਚ ਅਨਾਰਦਾਨਾ ਚੌਕ, ਪੀਲੀ ਸੜਕ, ਜੇਜੀਆਂ ਵਾਲੀ ਗਲੀ, ਤੋਪਖਾਨਾ ਮੋੜ ਤੇ ਫ਼ੀਲਖ਼ਾਨਾ ਸਕੂਲ ਦੇ ਕੁੱਲ 15 ਵਿਅਕਤੀ ਸ਼ਾਮਲ ਹਨ ਜਦਕਿ ਚਾਰ ਵਿਅਕਤੀ ਵੱਖ ਵੱਖ ਥਾਵਾਂ ਤੋਂ ਰਿਪੋਰਟ ਹੋਏ ਹਨ। ਇਸ ਉਪਰੰਤ ਹਰਕਤ ਵਿੱਚ ਆਉਂਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਤੋਪਖ਼ਾਨਾ ਮੋੜ ਤੋਂ ਲੈ ਕੇ ਪੀਲੀ ਸੜਕ ਤੇ ਹੋਰ ਵੱਖ ਵੱਖ ਇਲਾਕੇ ਤੱਕ ਕੰਟੋਨਮੈਂਟ ਏਰੀਆ ਵਧਾ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਪੀੜਤ ਮਰੀਜ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਕੋਵਿਡ ਸੈਂਟਰ ਤੇ ਹੋਮ ਆਈਸੋਲੇਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਕੀਤੀ ਗਈ ਹੈ ।

Posted By: Susheel Khanna