ਪੱਤਰ ਪ੍ਰਰੇਰਕ, ਪਟਿਆਲਾ : ਪਟਿਆਲਾ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਆਪਣੇ ਜੱਦੀ ਹਲਕੇ ਵਿਚ ਵਿਕਾਸ ਕਾਰਜਾਂ ਦੀ ਰੂਪ-ਰੇਖਾ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਕਈ ਅਹਿਮ ਪ੍ਰਰਾਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਹਿਤ ਮਟੀਰੀਅਲ ਰਿਕਵਰੀ ਫੈਸਿਲਟੀ ਸੈਂਟਰ ਤੋਂ ਇਲਾਵਾ ਵਿਕਟੋਰੀਆ ਸਕੂਲ ਵਿਚ ਬੱਚਿਆਂ ਲਈ ਤਿੰਨ ਬਹੁਤ ਹੀ ਮਹੱਤਵਪੂਰਨ ਲੈਬਜ਼, ਕਾਲੀ ਮਾਤਾ ਮੰਦਰ ਦੇ ਸਾਹਮਣੇ ਸ਼ਰਧਾਲੂਆਂ ਦੀ ਸਹੂਲਤ ਲਈ ਫੁੱਟ ਓਵਰ ਬਿ੍ਜ ਤੋਂ ਇਲਾਵਾ ਹੋਰ ਕਈ ਵਿਕਾਸ ਦੇ ਕੰਮਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਅੱਜ ਇਸ ਮੌਕੇ ਪੰਜਾਬ ਯੂਥ ਐਂਡ ਸਪੋਰਟਸ ਸੈੱਲ ਜ਼ਿਲਾ ਪਟਿਆਲਾ ਦੇ ਚੇਅਰਮੈਨ ਜਸਪਾਲ ਰਾਜ ਜਿੰਦਲ ਤੇ ਟੀਮ ਨੇ ਪਰਨੀਤ ਕੌਰ ਨੂੰ ਵਿਕਾਸ ਕੰਮਾਂ ਨੂੰ ਅਮਲੀਜਾਮਾ ਪਹਿਨਾਉਣ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਪਰਨੀਤ ਕੌਰ ਨਾਲ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਪ੍ਰਧਾਨ ਕੇਕੇ ਮਲਹੋਤਰਾ, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਕੌਂਸਲਰ ਵਿਜੇ ਕੂਕਾ ਅਤੇ ਕੌਂਸਲਰ ਰਜਨੀ ਸ਼ਰਮਾ ਤੋਂ ਇਲਾਵਾ ਕਾਂਗਰਸੀ ਆਗੂ ਹਾਜ਼ਰ ਸਨ। ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਜੱਦੀ ਹਲਕੇ ਅਤੇ ਉਨ੍ਹਾਂ ਦੇ ਆਪਣੇ ਜੱਦੀ ਹਲਕੇ ਵਿਚ ਪੰਜਾਬ ਸਰਕਾਰ ਅਤੇ ਐੱਮਪੀ ਲੈਂਡ ਫੰਡ ਵਿਚੋਂ ਕਰੋੜਾਂ ਦੇ ਪ੍ਰਰਾਜੈਕਟਾਂ ਨਾਲ ਪਟਿਆਲਾ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਈ ਅਹਿਮ ਪ੍ਰਰਾਜੈਕਟ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਾਉਣ ਲਈ ਉਲੀਕੇ ਜਾ ਰਹੇ ਹਨ।

ਇਸ ਮੌਕੇ ਬੰਟੀ, ਪ੍ਰਰੇਮ ਕੁਮਾਰ, ਕੇਸਰ ਲਾਲ, ਬਿੰਦੀ, ਅਨਿਲ ਕੁਮਾਰ, ਗੋਗੀ ਸਿੱਧੂ, ਸੁਖਦੀਪ, ਵਿਜੇ, ਸੰਨੀ ਰਾਜ, ਗੁਰਭਜਨ ਲਚਕਾਣੀ, ਪਿੰ੍ਸ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾਂ ਆਦਿ ਹਾਜ਼ਰ ਸਨ।