ਪੱਤਰ ਪੇ੍ਰਰਕ, ਪਟਿਆਲਾ : ਪਿਛਲੇ ਚਾਰ ਦਿਨਾਂ ਤੋਂ ਪਟਿਆਲਾ ਦੇ ਆਸਪਾਸ ਤੇ ਹੋਰਨਾਂ ਇਲਾਕਿਆਂ ਵਿਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਜੇ 24 ਘੰਟੇ ਅੰਦਰ ਹੋਰ ਮੀਂਹ ਪਿਆ ਤਾਂ ਪਟਿਆਲਾ ਦੇ ਕੁਝ ਹਿੱਸੇ ਵਿਚ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ। ਅਜਿਹੇ ਅੌਖੇ ਸਮੇਂ ਵਿਚ ਹਿੰਦੂ ਸੁਰੱਖਿਆ ਸਮਿਤੀ ਦੇ ਕੌਮੀ ਪ੍ਰਧਾਨ ਜਗਦਗੁਰੂ ਪੰਚਾਨੰਦ ਗਿਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਲੋਕ ਸਭਾ ਮੈਂਬਰ ਪਰਨੀਤ ਕੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਸਮਿਤੀ ਰੋਟੀ, ਚਾਹ, ਕੈਂਪ, ਟੈਂਟ ਆਦਿ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ। ਇਸ ਲਈ ਹਿੰਦੂ ਸੁਰੱਖਿਆ ਸਮਿਤੀ ਤੇ ਸ਼ਿਵ ਸ਼ਕਤੀ ਲੰਗਰ ਚੈਰੀਟੇਬਲ ਟਰੱਸਟ ਰੋਜ਼ਾਨਾ 20 ਹਜ਼ਾਰ ਵਿਅਕਤੀਆਂ ਨੂੰ ਲੰਗਰ, ਚਾਹ ਪਾਣੀ ਆਦਿ ਪਹੁੰਚਾਉਣ ਵਿਚ ਸਮਰੱਥ ਹੈ ਤੇ ਅਜਿਹੀ ਅੌਖੀ ਘੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਮਿਤੀ ਵਰਕਰ ਮੋਢੇ ਨਾਲ ਮੋਢਾ ਜੋੜ ਕੇ ਖੜੇ੍ਹ ਹਨ।