ਪੱਤਰ ਪੇ੍ਰਰਕ, ਸਮਾਣਾ : ਸਰਕਾਰੀ ਹਾਈ ਸਮਾਰਟ ਸਕੂਲ ਕੁਤਬਨਪੁਰ 'ਚ ਸਕੂਲ ਮੁਖੀ ਭੁਪਿੰਦਰ ਸਿੰਘ ਤੇ ਪੰਜਾਬੀ ਅਧਿਆਪਕ ਹਰਬੰਸ ਸਿੰਘ ਦੀ ਅਗਵਾਈ 'ਚ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨਾਂ੍ਹ ਮੁਕਾਬਲਿਆਂ 'ਚ 6ਵੀਂ ਤੋਂ 8ਵੀਂ ਤਕ ਵਿਸ਼ਾ 'ਮਾਂ ਬੋਲੀ ਪੰਜਾਬੀ' ਤੇ ਨੌਵੀਂ ਤੋਂ ਦਸਵੀਂ ਤਕ 'ਗਲੋਬਲ ਯੁੱਗ' 'ਚ ਪੰਜਾਬੀ ਮਾਂ ਬੋਲੀ ਾ ਮਹੱਤਵ ਵਿਸ਼ੇ ਤੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਨਾਂ੍ਹ ਮੁਕਾਬਲਿਆਂ 'ਚ ਮਿਡਲ ਗਰੁੱਪ 'ਚੋਂ ਏਕਨੂਰ ਕੌਰ ਪਹਿਲਾ, ਸਕੀਨਾ ਦੇਵੀ ਦੂਜਾ, ਰਮਨਪ੍ਰਰੀਤ ਕੌਰ ਤੀਜਾ ਅਤੇ ਹਾਈ ਗਰੁੱਪ 'ਚੋਂ ਨਮਨਪ੍ਰਰੀਤ ਕੌਰ ਪਹਿਲਾ, ਜੈਸਿਕਾ ਦੂਜਾ, ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੋ੍ਗਰਾਮ ਦੀ ਸਮਾਪਤੀ ਉਪਰੰਤ ਪੁਜੀਸ਼ਨਾਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੇਵਲ ਕੁਮਾਰ, ਸਰਬਜੀਤ ਸਿੰਘ, ਰੋਹਿਤ ਚੋਪੜਾ, ਗਗਨਦੀਪ ਸਿੰਘ, ਰਜਿੰਦਰ ਸਿੰਘ, ਬੇਅੰਤ ਕੌਰ, ਸੀਮਾ ਰਾਣੀ, ਕੌਸ਼ਲ ਸ਼ਰਮਾ ਆਦਿ ਹਾਜ਼ਰ ਸਨ।