ਸਟਾਫ ਰਿਪੋਰਟਰ, ਪਟਿਆਲਾ : ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫ਼ਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਤੀਜੀ ਸ਼ਾਮ ਵੀ ਅੱਜ ਕਲਾ ਤੇ ਸੰਗੀਤ ਪ੍ਰਰੇਮੀਆਂ ਲਈ ਯਾਦਗਾਰ ਬਣੀ। ਇਸ ਦੌਰਾਨ ਪਦਮਸ੍ਰੀ ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਸਿਤਾਰ ਵਾਦਨ ਨਾਲ ਸਮਾਂ ਬੰਨਿ੍ਹਆਂ ਅਤੇ ਕਥਕ ਨਰਤਕੀ ਪਦਮਸ੍ਰੀ ਸ਼ੋਵਨਾ ਨਾਰਾਇਣ ਨੇ ਕੱਥਕ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕ ਕੀਲੇ। ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਰਾਗ ਭੀਮ ਪਲਾਸੀ ਦੀ ਸੁਰ 'ਤੇ ਸਿਤਾਰ ਵਜਾ ਕੇ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ। ਖ਼ਾਨ ਨਾਲ ਤਬਲੇ 'ਤੇ ਪੰਡਿਤ ਗੋਪੀ ਨਾਥ ਝਾਅ ਦੇ ਵਿਦਿਆਰਥੀ ਪੰਡਿਤ ਮਿਥਲੇਸ਼ ਕੁਮਾਰ ਝਾਅ ਨੇ ਬਹੁਤ ਖ਼ੂਬਸੂਰਤੀ ਨਾਲ ਵੱਖ-ਵੱਖ ਤਾਲਾਂ ਵਜਾ ਕੇ ਸੰਗਤ ਕੀਤੀ, ਉਨ੍ਹਾਂ ਨੇ ਆਲਾਪ ਤੋਂ ਬਾਅਦ ਸ਼ਾਸਤਰੀ ਸੰਗੀਤ ਦੀ ਜਾਦੂਗਰੀ ਦਿਖਾਉਂਦਿਆਂ ਤਬਲੇ ਨਾਲ ਚਮਤਕਾਰੀ ਜੁਗਲਬੰਦੀ ਕਰਕੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਸ਼ੋਵਨਾ ਨਾਰਾਇਣ ਅਤੇ ਹੋਰ ਸਾਥੀ ਕਲਾਕਾਰਾਂ ਨੇ ਨਿ੍ਤ ਨਾਟ 'ਨੂਰ ਜਹਾਂ' ਤੇਰੀ ਨਜ਼ਰ ਸੇ ਜਬ ਕੋਈ ਜਾਮ ਪੀਆ ਮੈਨੇ 'ਤੇ ਕਥਕ ਜਰੀਏ ਦਿਲਕਸ਼ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਕੀਲਿਆ। ਇਸ ਨਿ੍ਤ ਨਾਟ 'ਚ ਉਨ੍ਹਾਂ ਨੇ ਨੂਰ ਜਹਾਂ ਦਾ ਜਹਾਂਗੀਰ ਨਾਲ ਪਿਆਰ, ਕਵੀ ਦੀ ਨਜ਼ਰ 'ਚ 'ਮੈ ਤੇਰੇ ਅੰਗੋ ਕਾ ਵੈਬਵ' 'ਤੇ ਕਥਕ ਨਾਲ ਨੂਰ ਜਹਾਂ ਦੀ ਖ਼ੂਬਸੂਰਤੀ ਦਾ ਵਰਨਣ ਕੀਤਾ। ਇਸ ਤੋਂ ਬਾਅਦ ਸ੍ਰੀਮਤੀ ਸ਼ੋਵਨਾ ਨੇ ਸ਼ਾਦੀ ਤੋਂ ਵਿਦਾਈ ਦਾ ਸਫ਼ਰ ਅਮੀਰ ਖੁਸਰੋ ਦੇ ਬੋਲਾਂ 'ਚ 'ਬਹੁਤ ਰਹੀ ਬਾਬਲ ਘਰ ਦੁਲਹਨ ਚੱਲ ਤੇਰੇ ਪੀ ਨੇ ਬੁਲਾਈ' 'ਤੇ ਸ਼ਾਨਦਾਰ ਨਿ੍ਤ ਪੇਸ਼ ਕੀਤਾ ਤੇ ਿਫ਼ਰ ਪਤੀ-ਪਤਨੀ ਦੇ ਮਿਲਾਪ 'ਦੋਨੋ ਭਏ ਏਕ ਰੰਗ', ਆਜ ਰੰਗ ਹੇ ਮਾ ਰੰਗ ਹੇ ਰੀ, ਮਲਿਕਾ ਏ ਬੇਗ਼ਮ ਨੂਰ ਜਹਾਂ ਦਾ ਚਿਤਰਨ ਕਰਦਿਆਂ ਤਰਾਨਾ ਨਾਲ ਆਪਣੇ ਕਥਕ ਨਿ੍ਤ ਦੀ ਸਮਾਪਤੀ ਕੀਤੀ। ਸ਼ੋਵਨਾ ਨਾਰਾਇਣ ਦੇ ਨਾਲ ਮਿਊਜ਼ਿਕ ਕੰਪੋਜ਼ਰ ਤੇ ਗਾਇਕ ਸ੍ਰੀ ਮਾਧੋ ਪ੍ਰਸਾਦ, ਤਬਲੇ 'ਤੇ ਸ਼ਕੀਲ ਅਹਿਮ ਖ਼ਾਨ, ਪਖਾਵਜ 'ਤੇ ਮਹਾਂਵੀਰ ਗੰਗਾਨੀ, ਸਿਤਾਰ 'ਤੇ ਵਿਜੇ ਸ਼ਰਮਾ, ਵਾਇਲਨ 'ਤੇ ਅਜ਼ਹਰ ਸ਼ਕੀਲ, ਵੀਡੀਓਗ੍ਰਾਫ਼ ਅਸ਼ਵਨੀ ਚੋਪੜਾ ਸਮੇਤ ਸਾਥੀ ਕਲਾਕਾਰਾਂ ਸ਼ੈਲਜਾ ਨਲਵਜੇ, ਕੋਮਲ ਵਿਸ਼ਵਾਸ਼, ਸੋਨਮ ਚੋਹਾਨ, ਮਹਿਮਾ ਸਤਸੰਗੀ, ਸ਼ਿਲਪਾ ਵਰਮਾ, ਸੁਪਰਨਾ ਸਿੰਘ, ਭਵਾਨੀ, ਪ੍ਰਵੀਨ, ਅਨਿਲ ਖਿੰਚੀ ਤੇ ਪਰਿਹਾਰ ਨੇ ਸਾਥ ਦਿੱਤਾ। ਮੰਚ ਸੰਚਾਲਨ ਪ੍ਰਸਿੱਧ ਐਂਕਰ ਤੇ ਿਫ਼ਲਮ ਡਾਇਰੈਕਟਰ ਸ੍ਰੀਮਤੀ ਸਾਧਨਾ ਸ੍ਰੀਵਾਸਤਵ ਨੇ ਕੀਤਾ।

--------

ਪਟਿਆਲਾ ਬਣੇਗਾ ਸੈਰ ਸਪਾਟੇ ਦਾ ਧੁਰਾ : ਪਰਨੀਤ ਕੌਰ

ਇਸ ਮੌਕੇ ਸੰਸਦ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਯਤਨਾਂ ਸਦਕਾ ਪਟਿਆਲਾ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰ ਰਿਹਾ ਹੈ ਅਤੇ ਇਹ ਪੰਜਾਬ ਦੀ ਸੈਰ ਸਪਾਟੇ ਦੀ ਰਾਜਧਾਨੀ ਬਣੇਗਾ। ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪਟਿਆਲਾ ਵਾਸੀਆਂ ਨੂੰ ਇਸ ਹੈਰੀਟੇਜ ਉਸਤਵ ਦੀ ਮੁਬਾਰਕਬਾਦ ਦਿੰਦਿਆਂ ਇਸ 'ਚ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਵੀ ਕੀਤੀ।

----

ਪਟਿਆਲਾ ਹੈਰੀਟੇਜ ਫੈਸਟੀਵਲ 'ਚ ਅੱਜ ਦੇ ਪ੍ਰਰੋਗਰਾਮ

ਪਟਿਆਲਾ ਹੈਰੀਟੇਜ਼ ਫੈਸਟੀਵਲ ਦੇ ਚੌਥੇ ਦਿਨ ਦੇ ਪ੍ਰਰੋਗਰਾਮਾਂ ਬਾਰੇ ਦੱਸਦਿਆਂ ਪੂਨਮਦੀਪ ਕੌਰ ਨੇ ਦੱਸਿਆ ਕਿ 25 ਫਰਵਰੀ ਨੂੰ ਫੂਲ ਸਿਨੇਮਾ ਵਿਖੇ ਸ੍ਰੀ ਵਿਸ਼ਾਲ ਸ਼ਰਮਾ ਵੱਲੋਂ ਨਿਰਦੇਸ਼ਤ ਿਫ਼ਲਮ ਨਾਨਕ ਨੂਰ-ਏ-ਇਲਾਹੀ ਦੇ ਦੋ ਸ਼ੋਅ ਸਵੇਰੇ 11 ਤੋਂ 12 ਵਜੇ ਅਤੇ 12 ਤੋਂ 1 ਵਜੇ ਤੱਕ ਮੁਫ਼ਤ ਦਿਖਾਏ ਜਾਣਗੇ ਅਤੇ ਸ਼ਾਮ ਨੂੰ 7 ਵਜੇ ਐਨ.ਆਈ.ਐਸ. ਵਿਖੇ ਮਰਹੂਮ ਸ੍ਰੀ ਹਰਪਾਲ ਟਿਵਾਣਾ ਦੇ ਨਾਟਕ ਦੀਵਾ ਬਲੇ ਸਾਰੀ ਰਾਤ ਨੂੰ ਸ੍ਰੀ ਮਨਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ ਪ੍ਰਦਰਸ਼ਤ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਆਮ ਲੋਕਾਂ ਅਤੇ ਸੰਗੀਤ ਅਤੇ ਕਲਾ ਪ੍ਰਰੇਮੀਆਂ ਨੂੰ ਇਸ ਦੌਰਾਨ ਹੁੰਮ ਹੁੰਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ।