ਫੋਟੋ ਫਾਇਲ,17ਐਸਐਨਡੀ-ਪੀ-4)) ਹਰਜਿੰਦਰ ਸਿੰਘ ਨੂੰ ਮਾਲੀ ਇਮਦਾਦ ਦੇਣ ਸਮੇਂ ਕਲੱਬ ਦੇ ਅਹੁਦੇਦਾਰ।

** ਸਹਾਇਤਾ

--ਕਿਹਾ, ਲੋੜਵੰਦਾਂ ਦੀ ਮੱਦਦ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ

ਕੇਵਲ ਸਿੰਘ, ਅਮਲੋਹ :

ਪਿੰਡ ਧਰਮਗੜ੍ਹ ਦੇ ਵਿਅਕਤੀ ਹਰਜਿੰਦਰ ਸਿੰਘ ਜਿਸ ਨੂੰ ਕੁੱਝ ਸਮਾਂ ਪਹਿਲਾਂ ਕਰੰਟ ਲੱਗਣ ਕਾਰਨ ਉਸ ਦੇ ਅੱਖ ਦੀ ਨਿਗ੍ਹਾ ਚਲੀ ਗਈ ਸੀ ਉਥੇ ਹੀ ਕੰਨ੍ਹਾਂ ਤੋਂ ਸੁਣਨ ਵੀ ਘੱਟ ਲੱਗ ਗਿਆ ਸੀ। ਘਰ ਵਿਚ ਗ਼ਰੀਬੀ ਹੋਣ ਕਰ ਕੇ ਉਸਨੂੰ ਇਲਾਜ ਕਰਵਾਉਣ ਲਈ ਮਦਦ ਦੀ ਲੋੜ ਸੀ। ਮਦਦ ਲਈ ਅਮਲੋਹ ਹਲਕੇ ਦੇ ਭਾਈ ਘਨੱਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰ ਅੱਗੇ ਆਏ ਜਿਨ੍ਹਾਂ ਨੇ ਵਿਅਕਤੀ ਨੂੰ ਹਰ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਤੇ ਘਰ ਦਾ ਬਿਜਲੀ ਦਾ ਬਿੱਲ ਜਿਹੜਾ ਕਿ 6 ਹਜ਼ਾਰ ਰੁਪਏ ਬਣਦਾ ਸੀ, ਭਰਨ ਲਈ ਦਿੱਤਾ ਗਿਆ। ਕਲੱਬ ਮੈਂਬਰਾਂ ਨੇ ਕਿਹਾ ਕਿ ਮਾੜੇ ਸਮੇਂ ਵਿਚ ਇਨਸਾਨ ਹੀ ਇਨਸਾਨ ਦੇ ਕੰਮ ਆ ਸਕਦਾ ਹੈ ਇਸ ਲਈ ਸਾਨੂੰ ਕਦੇ ਲੋੜਵੰਦ ਵਿਅਕਤੀ ਦੀ ਮਦਦ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਇਹ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਦੇ ਇਲਾਜ ਲਈ ਆਉਣ ਵਾਲੇ ਸਮੇਂ ਵਿਚ ਹਰ ਮਦਦ ਕੀਤੀ ਜਾਵੇਗੀ ਤਾਂ ਕਿ ਉਸਦਾ ਇਲਾਜ ਸਮੇਂ ਸਿਰ ਹੋ ਸਕੇ। ਇਸ ਮੌਕੇ ਕਲੱਬ ਪ੍ਰਧਾਨ ਦਰਸ਼ਨ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮੁੱਢੜੀਆਂ, ਖ਼ਜਾਨਚੀ ਰਾਜਿੰਦਰ ਸਿੰਘ ਰਾਜੀ, ਜਰਨਲ ਸਕੱਤਰ ਜਸਵੰਤ ਸਿੰਘ ਅਲਾਦਾਦਪੁਰ, ਰਛਪਾਲ ਸਿੰਘ ਆਦਿ ਮੌਜੂਦ ਸਨ।