ਜੀਐੱਸ ਮਹਿਰੋਕ, ਦੇਵੀਗੜ੍ਹ : ਸਿਵਲ ਸਰਜਨ ਪਟਿਆਲਾ ਡਾ. ਪਿੰ੍ਸ ਸੋਢੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਡਾ. ਕਿਰਨ ਵਰਮਾ ਐੱਸਐੱਮਓ ਦੁਧਨਸਾਧਾਂ ਦੀ ਯੋਗ ਅਗਵਾਈ 'ਚ 0 ਤੋਂ 5 ਸਾਲ ਦੇ ਬੱਚਿਆਂ ਵਿਚ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਸਿਫਰ 'ਤੇ ਲਿਆਉਣ ਦੇ ਮਕਸਦ ਨਾਲ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਦਸਤਾਂ ਦੇ ਰੋਕਥਾਮ ਲਈ ਓਆਰਐੱਸ ਦੇ ਪੈਕਟ ਵੰਡੇ ਜਾਣਗੇ ਅਤੇ ਜੇਕਰ ਕੋਈ ਬੱਚਾ ਦਸਤ ਰੋਗ ਤੋਂ ਪੀੜਤ ਹੈ ਤਾਂ ਉਸ ਨੂੰ ਜਿੰਕ ਦੀਆਂ ਗੋਲ਼ੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਰਵਿੰਦਰ ਸਿੰਘ ਬੀਈਈ ਨੇ ਦੱਸਿਆ ਕਿ ਬਲਾਕ ਵਿਚਲੇ 0 ਤੋਂ 5 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਦੀਆਂ ਮਾਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਿਹਤ ਕਰਮੀਆਂ ਵੱਲੋਂ ਘਰ-ਘਰ ਜਾ ਕੇ ਦਸਤ ਲੱਗਣ ਤੇ ਓਆਰਐੱਸ ਦਾ ਘੋਲ ਤਿਆਰ ਕਰਨ ਅਤੇ ਬੱਚੇ ਨੂੰ ਦਸਤਾਂ ਦੀ ਹਾਲਤ ਵਿਚ ਜਿੰਕ ਦੀਆਂ ਗੋਲ਼ੀਆਂ ਦੇਣ, ਸਾਫ-ਸਫਾਈ ਸਬੰਧੀ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਡਾ. ਹੀਨਾ ਰੂਪ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਦਸਤ ਲੱਗੇ ਹੋਣਗੇ, ਉਨ੍ਹਾਂ ਨੂੰ ਜਿੰਕ ਦੀਆਂ ਗੋਲ਼ੀਆਂ 14 ਦਿਨਾਂ ਲਈ ਦਿੱਤੀਆਂ ਜਾਣਗੀਆਂ।