ਪੱਤਰ ਪੇ੍ਰਰਕ, ਪਟਿਆਲਾ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਵੱਲਂੋ ਜ਼ਿਲ੍ਹੇ 'ਚ ਕੀਤੇ ਗਏ ਕੋਵਿਡ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਕੋਵਿਡ-19 ਸਬੰਧੀ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜ਼ਿਲ੍ਹਾ ਪੋ੍ਗਰਾਮ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਉਪਰੰਤ ਵੱਖ-ਵੱਖ ਕੰਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਸੈਂਪਿਲੰਗ, ਵੈਕਸੀਨੇਸ਼ਨ, ਹੋਮ ਆਈਸੋਲੇਸ਼ਨ, ਆਕਸੀਜਨ, ਕੰਟੇਨਮੈਂਟ ਪਲਾਨ, ਫਤਿਹ ਕਿੱਟਾਂ ਦੀ ਉਪਲਬੱਧਤਾ ਅਤੇ ਪੇਂਡੂ ਇਲਾਕਿਆਂ ਦੀ ਸਥਿਤੀ ਬਾਰੇ ਜਾਣਿਆ ਗਿਆ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਵੱਧ ਰਹੇ ਕੇਸਾਂ ਦੀ ਗਿਣਤੀ ਨੂੰ ਦੇਖਦੇ ਹੋਏ ਹੋਮ ਆਈਸੋਲੇਸ਼ਨ 'ਚ ਹੋ ਰਹੇ ਵਾਧੇ ਕਾਰਨ ਕੇਸਾਂ ਦੀ ਮਾਨੀਟਰਿੰਗ ਲਈ ਲੋੜੀਂਦੇ ਸਟਾਫ ਅਤੇ ਵ੍ਹੀਕਲਾਂ ਸਬੰਧੀ ਕਮੀ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਨਾਭਾ ਅਤੇ ਰਾਜਪੁਰਾ 'ਚ ਵੀ ਕੋਵਿਡ ਮਰੀਜ਼ ਦਾਖਲ ਕੀਤੇ ਜਾ ਰਹੇ ਹਨ। ਹੁਣ ਕੋਵਿਡ ਮਰੀਜ਼ਾਂ ਦੇ ਦਾਖਲੇ ਲਈ ਸਿਵਲ ਹਸਪਤਾਲ ਸਮਾਣਾ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ। ਸਬੰਧਤ ਨੋਡਲ ਅਫਸਰਾਂ ਵੱਲੋਂ ਵੀ ਆਪਣੇ ਕੰਮਾਂ ਦਾ ਵੇਰਵਾ ਦਿੱਤਾ ਗਿਆ, ਜਿਸ 'ਤੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਤਸੱਲ਼ੀ ਪ੍ਰਗਟ ਕੀਤੀ। ਡਾ. ਮਨਜੀਤ ਸਿੰਘ ਨੇ ਆਪਣੇ ਇਸ ਦੌਰੇ ਸਮੇਂ ਰਾਧਾ ਸੁਆਮੀ ਸਤਿਸੰਗ ਘਰ ਪਟਿਆਲਾ 'ਚ ਲਗਾਏ ਜਾ ਰਹੇ ਵੈਕਸੀਨੇਸ਼ਨ ਕੈਂਪ ਦਾ ਦੌਰਾ ਕੀਤਾ, ਜਿਥੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ।