ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਸਿਵਲ ਸਰਜਨ ਡਾ. ਪਿੰ੍ਸ ਸੋਢੀ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿਚ 362 ਵਿਅਕਤੀਆਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਾਏ ਗਏ। ਇਸ ਨਾਲ ਕੋਵਿਡ ਟੀਕਾਕਰਨ ਦੀ ਗਿਣਤੀ 5,70,194 ਹੋ ਗਈ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਐਤਵਾਰ ਨੂੰ ਛੁੱਟੀ ਵਾਲੇ ਦਿਨ ਜ਼ਿਲੇ੍ਹ ਦੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਕੋਵਿਸ਼ੀਲਡ ਕੋਵਿਡ ਵੈਕਸੀਨ ਨਾਲ ਟੀਕਾਕਰਨ ਲਈ ਮੈਗਾ ਡਰਾਈਵ ਮੁਹਿੰਮ ਤਹਿਤ ਜ਼ਿਲੇ੍ਹ ਦੇ ਵੱਖ-ਵੱਖ ਕਸਬਿਆਂ, ਵਾਰਡਾਂ, ਗੱਲੀ ਮੁਹੱਲਿਆ ਅਤੇ ਪਿੰਡਾਂ ਵਿਚ ਕੋਵਿਡ ਟੀਕਾਕਰਨ ਕੈਂਪ ਲਾਏ ਜਾਣਗੇ।

ਸਿਵਲ ਸਰਜਨ ਡਾ. ਪਿੰ੍ਸ ਸੋਢੀ ਨੇ ਕਿਹਾ ਕਿ ਅੱਜ ਮੈਗਾ ਡਰਾਈਵ ਤਹਿਤ ਕੋਵਿਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਸਾਂਝਾ ਸਕੂਲ ਤਿ੍ਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਊਨਿਟੀ ਮੈਡੀਸਨ ਵਿਭਾਗ ਰਜਿੰਦਰਾ ਹਸਪਤਾਲ, ਡੀਐੱਮ ਡਬਲਯੂ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਅਰਬਨ ਪ੍ਰਰਾਇਮਰੀ ਸਿਹਤ ਕੇਂਦਰ ਅਨੰਦ ਨਗਰ ਬੀ, ਰਾਧਾਸੁਆਮੀ ਸਤਿਸੰਗ ਘਰ, ਮਹਾਰਾਣੀ ਕਲੱਬ, ਗੁਰਦੁਆਰਾ ਸਾਹਿਬ ਮੋਤੀ ਬਾਗ, ਸ੍ਰੀ ਸਾਈਂ ਬਾਬਾ ਮੰਦਰ ਪੁਰਾਣਾ ਬਿਸ਼ਨ ਨਗਰ, ਆਰੀਆ ਹਾਈ ਸਕੂਲ ਗੁਰਬਖਸ਼ ਕਾਲੋਨੀ, ਫ੍ਰੀ ਮੈਸੇਜ਼ ਹਾਲ ਨੇੜੇ ਫੁਹਾਰਾ ਚੌਕ, ਗੁਰਦੁਆਰਾ ਸਾਹਿਬ ਜੌੜੀਆਂ ਭੱਠੀਆਂ, ਜਗਦੀਸ਼ ਕਾਲੋਨੀ ਪਾਰਕ ਵਾਰਡ ਨੰਬਰ 30, ਮੰਦਰ ਬਾਬਾ ਸ੍ਰੀ ਬਾਲਕ ਨਾਥ ਧਾਮੋ ਮਾਜਰਾ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਐੱਸਡੀ ਸਕੂਲ ਸਰਹੰਦੀ ਬਾਜ਼ਾਰ, ਰਾਜਪੁਰਾ ਦੇ ਗੁਰਦੁਆਰਾ ਜਪ ਸਾਹਿਬ ਗੋਬਿੰਦ ਕਾਲੋਨੀ, ਮਹਿੰਦਰਾਗੰਜ ਸਰਕਾਰੀ ਸਕੂਲ, ਨਾਭਾ ਦੇ ਐੱਮਪੀ ਡਬਲਯੂ ਸਕੂਲ, ਰਿਪੂਦਮਨ ਕਾਲਜ, ਸੰਤ ਨਿੰਰਕਾਰੀ ਸਤਸੰਗ ਭਵਨ, ਰਾਧਾਸੁਆਮੀ ਸਤਸੰਗ ਭਵਨ, ਸਮਾਣਾ ਦੇ ਕੋਰਟ ਕੰਪਲੈਕਸ, ਅੱਗਰਵਾਲ ਧਰਮਸ਼ਾਲਾ, ਪਾਤੜਾਂ ਦੀ ਨਿਰੰਕਾਰੀ ਭਵਨ, ਘਨੌਰ ਦੇ ਸਰਕਾਰੀ ਸਕੂਲ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾਂ ਅਤੇ ਭਾਦਸੋਂ ਦੇ 60 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵਿਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਾਈ ਜਾਵੇਗੀ। ਸਿਵਲ ਸਰਜਨ ਡਾ. ਪਿੰ੍ਸ ਸੋਢੀ ਨੇ ਕਿਹਾ ਕਿ ਅੱਜ ਜ਼ਿਲ੍ਹੇ ਵਿਚ ਪ੍ਰਰਾਪਤ 2543 ਕੋਵਿਡ ਰਿਪੋਰਟਾਂ ਵਿਚੋਂ 9 ਕੋਵਿਡ ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 48680 ਹੋ ਗਈ ਹੈ। ਪਾਜ਼ੇਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਪਿੰ੍ਸ ਸੋਢੀ ਨੇ ਦੱਸਿਆ ਕਿ ਇਨ੍ਹਾਂ 9 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 01, ਬਲਾਕ ਭਾਦਸੋਂ ਤੋਂ 05, ਬਲਾਕ ਕਾਲੋਮਾਜਰਾ ਤੋਂ 01, ਬਲਾਕ ਦੁਧਨਸਾਧਾ ਤੋਂ 01 ਅਤੇ ਬਲਾਕ ਕੌਲੀ ਤੋਂ 01 ਕੇਸ ਰਿਪੋਰਟ ਹੋਏ। ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਬਲਾਕ ਭਾਦਸੋਂ ਦੇ ਪਿੰਡ ਈਛੇਵਾਲ ਦੇ ਇਕ ਕਲੱਸਟਰਿੰਗ ਵਿਚ ਕੰਟੈਕਟ ਟ੍ਰੇਸਿੰਗ ਦੌਰਾਨ 5 ਹੋਰ ਪਾਜ਼ੇਟਿਵ ਕੇਸ ਆਉਣ ਅਤੇ ਹੁਣ ਤਕ ਕੁੱਲ 9 ਪਾਜ਼ੇਟਿਵ ਕੇਸ ਹੋਣ ਕਾਰਨ ਪਿੰਡ ਦੇ ਪ੍ਰਭਾਵਿਤ ਏਰੀਏ ਵਿਚ ਕੰਟੈਨਮੈਂਟ ਲਾ ਦਿੱਤੀ ਗਈ ਹੈ।