ਸੀਨੀਅਰ ਰਿਪੋਰਟਰ, ਪਟਿਆਲਾ: ਰਜਿੰਦਰਾ ਜਿਮਖਾਨਾ ਕਲੱਬ ਦੀ ਚੋਣ 'ਚ ਪ੍ਰੋਗਰੈਸਿਵ ਗਰੁੱਪ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਪ੍ਰੋਗਰੈਸਿਵ ਗਰੁੱਪ ਦੇ ਪ੍ਰਧਾਨਗੀ ਆਹੁਦੇ ਲਈ ਦੀਪਕ ਕੰਪਾਨੀ ਨੇ 436 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ । 1876 ਵੋਟਾਂ 'ਚੋਂ ਕੰਪਾਨੀ ਨੂੰ 1114 ਵੋਟਾਂ ਮਿਲੀਆਂ ਜਦੋਂਕਿ ਗੁਡਵਿਲ ਗਰੁੱਪ ਦੇ ਉਮੀਦਵਾਰ ਵਿਕਾਸ ਪੁਰੀ ਨੂੰ 676 ਵੋਟਾਂ ਮਿਲੀਆਂ ਹਨ। ਵਾਈਸ ਪ੍ਰਧਾਨ ਲਈ ਡਾਕਟਰ ਮਨਜੀਤ ਸਿੰਘ ਬਿਨਾਂ ਮੁਕਾਬਲੇ ਜੇਤੂ ਰਹੇ।ਇਸੇ ਤਰ੍ਹਾਂ ਸੈਕਟਰੀ ਲਈ ਪ੍ਰੋਗ੍ਰੈਸਿਵ ਗਰੁੱਪ ਦੇ ਉਮੀਦਵਾਰ ਹਰਪ੍ਰੀਤ ਸਿੰਘ ਸੰਧੂ ਨੇ 320 ਵੋਟਾਂ ਨਾਲ ਜਿੱਤ ਹਾਸਲ ਕੀਤੀ। ਸੰਧੂ ਨੂੰ 1067 ਅਤੇ ਗੁੱਡਵਿਲ ਗਰੁੱਪ ਦੇ ਉਮੀਦਵਾਰ ਵਿਨੋਦ ਕੁਮਾਰ ਸ਼ਰਮਾ ਨੂੰ 747 ਵੋਟਾਂ ਮਿਲੀਆਂ।

ਜੁਆਇੰਟ ਸਕੱਤਰ ਲਈ ਪ੍ਰੋਗਰੈਸਿਵ ਗਰੁੱਪ ਦੇ ਸ਼ੇਰਬੀਰ ਸਿੰਘ 339 ਵੋਟਾਂ ਨਾਲ ਜੇਤੂ ਰਹੇ। ਸ਼ੇਰਬੀਰ ਸਿੰਘ ਨੂੰ 1067 ਅਤੇ ਗੁੱਡਵਿਲ ਗਰੁੱਪ ਦੇ ਉਮੀਦਵਾਰ ਰਾਹੁਲ ਮਹਿਤਾ ਨੂੰ 718 ਵੋਟ ਮਿਲੇ। ਕੈਸ਼ੀਅਰ ਦੇ ਅਹੁਦੇ ਲਈ ਪ੍ਰੋਗ੍ਰੈਸਿਵ ਗਰੁੱਪ ਦੇ ਉਮੀਦਵਾਰ ਗੁਰਮੁਖ ਸਿੰਘ ਢਿੱਲੋਂ ਨੇ 86 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਢਿੱਲੋਂ ਨੂੰ 931 ਵੋਟ ਅਤੇ ਗੁੜ ਮਿਲਾ ਗਰੁੱਪ ਦੇ ਉਮੀਦਵਾਰ ਅਵਿਨਾਸ਼ ਗੁਪਤਾ ਨੂੰ 845 ਵੋਟ ਮਿਲੇ। ਇਹਨਾਂ ਤੋਂ ਇਲਾਵਾ ਐਡਵੋਕੇਟ ਮਿਯਾਂਕ ਮਲਹੋਤਰਾ, ਰੋਹਿਤ ਗੁਪਤਾ, ਦੀਪਕ ਬਾਂਸਲ ਡਕਾਲਾ, ਜਤਿਨ ਮਿੱਤਲ, ਪਰਦੀਪ ਕੁਮਾਰ, ਸੰਜੇ ਅਗਰਵਾਲ ਅਤੇ ਸੰਦੀਪ ਸੇਠੀ ਕਾਰਜਕਾਰੀ ਮੈਂਬਰ ਬਣੇ।

Posted By: Shubham Kumar