ਰਾਜਿੰਦਰ ਭੱਟ, ਫ਼ਤਹਿਗੜ੍ਹ ਸਾਹਿਬ : ਗੁਰੂ ਰਵਿਦਾਸ ਪ੍ਬੰਧਕ ਕਮੇਟੀ ਸਰਹਿੰਦ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਕਾਸ਼ ਪੁਰਬ ਦੀ ਖੁਸ਼ੀ ਵਿਚ ਧਾਰਮਿਕ ਸਮਾਗਮ ਅਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਤੋਂ ਪਹਿਲਾ ਬਾਬਾ ਬਲਵਿੰਦਰ ਦਾਸ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਸ਼ੋਭਾ ਯਾਤਰਾ ਨੂੰ ਵਿਧਾਇਕ ਕੁਲਜੀਤ ਸਿੰੰਘ ਨਾਗਰਾ,ਕਿਸਾਨ ਸੈਲ ਦੇ ਮੀਤ ਪ੍ਧਾਨ ਸੁਖਰਾਜ ਸਿੰਘ ਰਾਜਾ,ਸਮਾਜ ਸੇਵਕ ਰਾਜਵਿੰਦਰ ਸਿੰਘ ਭੱਟੀ ਅਤੇ ਸਮਾਜ ਸੇਵਕ ਸ਼ਰਨਜੀਤ ਸਿੰਘ ਚੱਢਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਧਾਰਮਿਕ ਸਮਾਗਮ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਏਕਤਾ ਅਤੇ ਆਪਸੀ ਸਾਂਝ ਨੂੰ ਮਜਬੂਤ ਕਰਦੇ ਹਨ। ਕਮੇਟੀ ਦੇ ਚੇਅਰਮੈਨ ਗੁਲਜਾਰ ਸਿੰਘ, ਸਕੱਤਰ ਜਨਰਲ ਕਿ੍ਸ਼ਨ ਸਿੰਘ, ਪ੍ਧਾਨ ਆਤਮਾ ਰਾਮ, ਸੀਨੀਅਰ ਮੀਤ ਪ੍ਧਾਨ ਗੁਰਮੀਤ ਸਿੰਘ ਨਿਆਮੂ ਮਾਜਰਾ ਨੇ ਕਿਹਾ ਕਿ ਇਹ ਸ਼ੋਭਾ ਯਾਤਰਾ ਬ੍ਰਾਹਮਣ ਮਾਜਰਾ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਹੰਮਾਂਯੂਪੁਰ, ਲਿਬੜਾ ਕੋਠੀ, ਪਾਰਸ ਸਵੀਟਸ, ਓਵਰ ਬਰਿਜ਼ ਤੋਂ ਹੁੰਦੀ ਹੋਈ ਫੁੁਹਾਰਾ ਚੌਂਕ, ਸਬਜ਼ੀ ਮੰਡੀ, ਰੇਲਵੇ ਰੋਡ ਤੋਂ ਹੰੁਦੀ ਹੋਈ ਰੇਲਵੇ ਸਟੇਸ਼ਨ,ਸਰਹਿੰਦ ਵਿਖੇ ਸਮਾਪਤ ਹੋਈ । ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਅਤੇ ਇਲਾਕੇ ਦੇ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਸ਼ਮੂਲੀਅਤ ਕੀਤੀ। ਇਸ ਮੌਕੇ ਕੌਂਸਲਰ ਗੁਲਸ਼ਨ ਰਾਏ ਬੌਬੀ, ਸੁੰਦਰ ਲਾਲ, ਮਾਸਟਰ ਮੇਲ ਸਿੰਘ, ਚੇਅਰਮੈਨ ਨਵਾਬ ਅਲੀ, ਕਿ੍ਸ਼ਨ ਸਿੰਘ ਸਕੱਤਰ, ਬਾਬਾ ਬਹਾਲ ਝੰਜੇੜੀ, ਪ੍ਰੀਤਮ ਸਿੰਘ,ਚਰਨਜੀਵ ਸ਼ਰਮਾ, ਮੇਜਰ ਸਿੰਘ,ਜਸਮੇਰ ਸਿੰਘ ਆਦਿ ਮੌਜੂਦ ਸਨ।