ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਬ੍ਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਅਸ਼ੀਰਵਾਦ ਨਾਲ ਹੰਸਾਲੀ ਸਾਹਿਬ ਵਿਖੇ ਬਾਬਾ ਪਰਮਜੀਤ ਸਿੰਘ ਜੀ ਦੀ ਅਗਵਾਈ ਵਿਚ 5 ਜ਼ਰੂਰਤਮੰਤ ਲੜਕੀਆਂ ਦੇ ਵਿਆਹ ਕੀਤੇ ਗਏ। ਇਸ ਮੌਕੇ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ, ਬਾਬਾ ਲਖਮੀਰ ਸਿੰਘ ਲੱਖਮੀਪੁਰ ਵਾਲੇ, ਗਿਆਨੀ ਪੂਰਨ ਸਿੰਘ ਦਿੱਲੀ ਵਾਲੇ, ਭਾਈ ਚਰਨਜੀਤ ਸਿੰਘ ਰਾਗੀ, ਭਾਈ ਸੁਖਵਿੰਦਰ ਸਿੰਘ ਰਾਗੀ ਪਟਿਆਲੇ ਵਾਲੇ, ਬਾਬਾ ਅਮਰੀਕ ਸਿੰਘ ਬੋਹੜਪੁਰ ਵਾਲਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਮਾਨਵਤਾ ਦੇ ਭਲੇ ਲਈ ਸਾਂਝੀਵਾਲਤਾ, ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਆਵਾਜ ਉਠਾਈ ਹੈ, ਇਸ ਲਈ ਸਾਨੂੰ ਹਮੇਸ਼ਾ ਗੁਰੂਆਂ ਦੇ ਦਰਸਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ। ਸਮਾਜ ਵਿੱਚ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਸਾਡਾ ਸਭ ਤੋਂ ਪਹਿਲਾ ਫ਼ਰਜ਼ ਹੈ। ਇਹ ਗੱਲ ਸਾਡੇ ਗੁਰੂਆਂ ਪੀਰਾਂ ਵੱਲੋਂ ਵਿਰਾਸਤ ਵਿੱਚ ਮਿਲੀ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੂਲੋ ਅਤੇ ਹਰਚਰਨ ਸਿੰਘ ਭੁੱਲਰ ਆਈਪੀਐੱਸ ਨੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਬ੍ਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੀ ਕਿਰਪਾ ਨਾਲ ਹੰਸਾਲੀ ਸਾਹਿਬ ਵਿਖੇ ਸਕੂਲ ਕਾਲਜ ਚੱਲ ਰਹੇ ਹਨ, ਸਿਹਤ ਸਹੂਲਤਾਂ ਲੋਕਾਂ ਨੰੂ ਮਿਲ ਰਹੀਆਂ ਹਨ ਅਤੇ ਸਮਾਜ ਸੇਵਾ ਦੇ ਕੰਮ ਵੱਡੀ ਪੱਧਰ 'ਤੇ ਹੋ ਰਹੇ ਹਨ। ਇਹ ਸਭ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਹੈ। ਇਸ ਸਬੰਧੀ ਰਾਜਿੰਦਰ ਸਿੰਘ ਗਰੇਵਾਲ ਅਤੇ ਸਾਧੂ ਰਾਮ ਭੱਟਮਾਜਰਾ ਨੇ ਦੱਸਿਆ ਬਾਬਾ ਜੀ ਦੀ ਕਿਰਪਾ ਨਾਲ ਅਗਲੇ ਸਾਲ ਵੀ ਇਸੇ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ 51 ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਨੰਦ ਕਾਰਜ ਦਾ ਸਮਾਂ ਸਵੇਰ ਦਾ ਹੁੰਦਾ ਹੈ ਇਸ ਲਈ ਅਗਲੇ ਸਾਲ ਸਵੇਰੇ ਟਾਈਮ ਤੇ 11 ਵਜੇ ਪਹੁੰਚਣ ਵਾਲੇ ਜੋੜਿਆਂ ਦੇ ਹੀ ਅਨੰਦ ਕਾਰਜ ਕਰਵਾਏ ਜਾਣਗੇ। ਬਾਬਾ ਪਰਮਜੀਤ ਸਿੰਘ ਨੇ ਆਏ ਮਹਿਮਾਨਾ ਨੰੂ ਸਿਰੋਪਾਓ ਭਂਟ ਕੀਤੇ ਅਤੇ ਨਵ-ਵਿਆਹੇ ਜੋੜਿਆਂ ਨੰੂ ਅਸ਼ੀਰਵਾਦ ਦਿੱਤਾ। ਇਸ ਮੌਕੇ ਸਾਬਕਾ ਡੀਜੀਪੀ ਨਰਿੰਦਰਪਾਲ ਸਿੰਘ ਅੌਲਖ, ਤਨਵੀਰ ਸਿੰਘ ਭੋਲਾ ਕੈਨੇਡਾ, ਸਾਧੂ ਰਾਮ ਭੱਟਮਾਜਰਾ, ਰਾਜਿੰਦਰ ਸਿੰਘ ਗਰੇਵਾਲ, ਗੁਰਸੇਵਕ ਸਿੰਘ, ਮੋਹਨ ਲਾਲ ਸਲੇਮਪੁਰ, ਕਿਰਨ, ਮਨਪ੍ਰਰੀਤ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਅਵਤਾਰ ਸਿੰਘ ਹੰਸਾਲੀ, ਮਾ. ਤਰਲੋਚਨ ਸਿੰਘ ਮਾਨ, ਪਿਆਰਾ ਸਿੰਘ ਸੇਵਾਦਾਰ, ਕੇਸਰ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਹਰੀ ਸਿੰਘ, ਨਰਿੰਦਰ ਸਿੰਘ ਜਲਵੇੜੀ ਧੁੰਮੀ, ਪਰਮਜੀਤ ਸਿੰਘ ਬਾਲਾ, ਮਹਿੰਦਰ ਸਿੰਘ ਮੈਨੇਜਰ, ਲਾਲੀ ਢੰਗਰਾਲੀ, ਗੁਰਨਾਮ ਸਿੰਘ ਸੀਟੀਯੂ, ਸੀਟੀਯੂ ਸਟਾਫ, ਟਰੱਸਟੀ ਮੈਂਬਰ, ਹੰਸਾਲੀ-ਖੇੜਾ ਦੀ ਸੰਗਤ ਮੌਜੂਦ ਸੀ।