ਪੱਤਰ ਪ੍ਰਰੇਰਕ, ਘਨੌਰ : ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨ ਭਰਾਵਾਂ ਦੀ ਕਣਕ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਤੇ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਸਮੇਂ ਪ੍ਰਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਖੇੜੀ ਗੰਡਿਆਂ, ਜੈ ਨਗਰ ਤੇ ਅਲੀਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਉਪਰੰਤ ਗੱਲਬਾਤ ਕਰਦਿਆਂ ਕੀਤਾ।ਜਲਾਲਪੁਰ ਨੇ ਕਿਹਾ ਕਿ ਜਦ ਤੋਂ ਪੰਜਾਬ ਵਿਚ ਕਾਂਗਰਸ ਸਰਕਾਰ ਬਣੀ ਹੈ, ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਵੇਚਣ ਲਈ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਿਆ।ਇਸ ਵਾਰ ਵੀ 22 ਹਜ਼ਾਰ ਕਰੋੜ ਰੁਪਏ ਦੀ ਲਿਮਟ ਮਨਜ਼ੂਰ ਕਰਵਾ ਕੇ ਸਾਡੀ ਸਰਕਾਰ ਨੇ ਖਰੀਦ ਦੇ ਸਾਰੇ ਇੰਤਜ਼ਾਮ ਕਰ ਲਏ ਹਨ। ਇਸ ਲਈ ਕਿਸਾਨ ਭਰਾਵਾਂ ਨੂੰ ਆਪਣੀ ਫਸਲ ਦੇ ਮੰਡੀਕਰਨ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜਲਾਲਪੁਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਨੇ ਰੋਜ਼-ਮਰ੍ਹਾ ਦੀ ਆਮਦਨ 'ਤੇ ਨਿਰਭਰ ਪਰਿਵਾਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ, ਇਸ ਲਈ ਹਰ ਨਾਗਰਿਕ ਦਾ ਫਰਜ਼ ਦਾ ਬਣਦਾ ਹੈ ਕਿ ਉਹ ਆਪਣੇ ਇਲਾਕੇ, ਪਿੰਡ ਤੇ ਗੁਆਂਢ 'ਚ ਰਹਿ ਰਹੇ ਲੋੜਵੰਦ ਪਰਿਵਾਰ ਦੀ ਨਿਸਵਾਰਥ ਮਦਦ ਕਰੇਅੱਜ ਵਿਧਾਇਕ ਜਲਾਲਪੁਰ ਵਲੋਂ ਪਿੰਡ ਜੈ ਨਗਰ, ਅਲੀਪੁਰ ਤੇ ਖੇੜੀ ਗੰਡਿਆਂ ਵਿਖੇ 500 ਤੋਂ ਵੱਧ ਲੋੜਵੰਦ ਪਰਿਵਾਰਾਂ ਰਾਸ਼ਨ ਵੰਡਿਆ ਗਿਆ। ਇਸ ਮੌਕੇ ਚੇਅਰਮੈਨ ਅੱਛਰ ਸਿੰਘ ਭੇਡਵਾਲ, ਐੱਸਐੱਚਓ ਖੇੜੀ ਗੰਡਿਆਂ ਇੰਸਪੈਕਟਰ ਮਹਿਮਾ ਸਿੰਘ, ਰਾਜੀਵ ਕੁਮਾਰ ਗਾਂਧੀ, ਸਰਪੰਚ ਸਿੰਦਾ ਸਿੰਘ, ਜੀਵਨ ਕੁਮਾਰ, ਹਰਬਿਲਾਸ ਸਿੰਘ ਪੰਚ, ਸਾਬਕਾ ਸਰਪੰਚ ਗੁਰਦੀਪ ਸਿੰਘ, ਪਲਵਿੰਦਰ ਸਿੰਘ ਪੰਚ, ਹਰਵਿੰਦਰ ਸਿੰਘ ਬਾਬੂ, ਸੁਰਜੀਤ ਸਿੰਘ ਜੈ ਨਗਰ, ਸਾਬਕਾ ਸਰਪੰਚ ਨਿਰਮਲ ਸਿੰਘ, ਚਮਨ ਲਾਲ ਮੰਡਵਾਲ, ਬਖਸ਼ੀਸ਼ ਸਿੰਘ ਅਲੀਪੁਰ, ਬਿੱਟੂ ਸਮੇਤ ਹੋਰ ਵੀ ਹਾਜ਼ਰ ਸਨ।