ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੀ ਨਵੀਂ ਅਨਾਜ ਮੰਡੀ ਵਿਚ ਅੱਜ ਸੇਵਾ ਭਾਰਤੀ ਰਾਜਪੁਰਾ ਦੁਆਰਾ ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕੱਪੜੇ ਅਤੇ ਬੂਟ ਚੱਪਲ ਆਦਿ ਵੰਡਣ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸੰਜੀਵ ਗੋਇਲ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁਲਿਸ ਸਾਂਝ ਕੇਂਦਰ ਇੰਚਾਰਜ ਵਿਜੈ ਕੁਮਾਰ ਭਾਟੀਆ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਹਰੀ ਚੰਦ ਫੌਜੀ ਵਲੋਂ ਸੇਵਾ ਭਾਰਤੀ ਰਾਜਪੁਰਾ ਦੁਆਰਾ ਚਲਾਏ ਜਾ ਰਹੇ ਕੰਮਾਂ ਸਮਾਜ-ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਤਰ੍ਹਾਂ ਨਵਦੀਪ ਅਰੋੜਾ ਨੇ ਵੀ ਸੇਵਾ ਭਾਰਤੀ ਦੁਆਰਾ ਚਲਾਏ ਜਾ ਰਹੇ ਸਾਰੇ ਕੰਮਾਂ ਬਾਰੇ ਜਾਣਕਾਰੀ ਦਿੰਦਿਆ 125 ਪਰਿਵਾਰਾਂ ਨੂੰ ਸਮਾਨ ਵੰਡਿਆ। ਇਸ ਮੌਕੇ ਗੁਪਤਾ, ਰਵੀ ਅਹੂਜਾ, ਸ਼ਸ਼ੀ ਸ਼ਰਮਾ ਗਿਰਜੇਸ਼ ਕੁਮਾਰ, ਪ੍ਰਰੇਮ ਪ੍ਰਕਾਸ਼, ਲਾਲ ਚੰਦ, ਕਾਮ ਲਾਲ, ਰਮੇਸ਼ ਅਰੋੜਾ ਗੁਰੂ ਪ੍ਰਸਾਦ, ਦਵਿੰਦਰ ਦੱਤ ਭੱਟ, ਨੇਤਰ ਸਿੰਘ, ਛਾਬੜਾ, ਸ਼ਾਮ ਸੁੰਦਰ ਵਾਧਵਾ, ਦੀਪਕ ਬੰਸਲ, ਵਰੁਣ ਬਾਂਸਲ, ਓਮ ਪ੍ਰਕਾਸ਼ ਧੀਮਾਨ, ਹਰਿ ਕੁਝ ਫੌਜੀ, ਦਵਿੰਦਰ ਸਿੰਘ, ਭਗਵਾਨ ਦਾਸ ਚਾਵਲਾ, ਜਗਦੀਸ਼ ਅਨੇਜਾ, ਨਾਨਕ ਗਰੋਵਰ, ਸੁਭਾਸ਼ ਕੁਮਾਰ, ਹਰੀਸ਼ ਕੁਮਾਰ, ਨਿਰੇਸ਼ ਗਰੋਵਰ, ਵਾਸੁਦੇਵ ਮਦਾਨ, ਅਮਿਤ ਆਰੀਆ, ਹਰੀਸ਼ ਛਾਬੜਾ, ਪਰਵਿੰਦਰ ਸਿੰਘ, ਓਮ ਪ੍ਰਕਾਸ਼ ਅਰੋੜਾ, ਵਿਜੈ ਪੁਰੀ, ਵਿਸ਼ੁ ਸ਼ਰਮਾ ਤੋਂ ਇਲਾਵਾ ਕਈ ਲੋਕ ਸ਼ਾਮਲ ਸਨ।