ਰਿਸ਼ੂ ਗੋਇਲ, ਮੰਡੀ ਗੋਬਿੰਦਗੜ੍ਹ

ਗੋਬਿੰਦਗੜ੍ਹ ਪਬਲਿਕ ਕਾਲਜ ਦੇ ਐੱਨਸੀਸੀ ਯੂਨਿਟ ਦੇ ਵਿਦਿਆਰਥੀਆਂ ਨੇ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਅਜਨਾਲੀ ਨੂੰ ਗੋਦ ਲਿਆ। ਇਸ ਪਿੰਡ ਨੂੰ ਵਿਦਿਆਰਥੀਆਂ ਵੱਲੋਂ ਸਫਾਈ ਕਰਕੇ ਸਵੱਛ ਬਣਾਇਆ ਜਾਵੇਗਾ। ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਤੇ ਅਜਨਾਲੀ ਦੇ ਸਾਬਕਾ ਸਰਪੰਚ ਸੰਜੀਵ ਦੱਤਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਸ਼ੇਰ ਜੰਗਬਹਾਦਰ ਸਿੰਘ, ਹਰਪ੍ਰਰੀਤ ਸਿੰਘ, ਸੁਖਦੇਵ ਸਿੰਘ ਸੋਢੀ, ਅਸ਼ਵਨੀ ਭਾਟੀਆ, ਵਿਕਾਸ ਪਾਠਕ, ਕਿ੍ਸ਼ਨ ਗੁਪਤਾ ਤੇ ਹੋਰ ਵੱਲੋਂ ਪਿੰਡ ਵਿਚ 'ਮੇਰਾ ਕੂੜਾ ਮੇਰੀ ਜ਼ਿੰਮੇਵਾਰੀ' ਤਹਿਤ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਦੱਤਾ ਤੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ ਨੇ ਕਿਹਾ ਕਿ ਵਿਧਾਇਕ ਰਣਦੀਪ ਸਿੰਘ ਦੇ ਸਹਿਯੋਗ ਸਦਕਾ ਸ਼ਹਿਰ ਨੂੰ 'ਕਲੀਨ ਤੇ ਗਰੀਨ' ਬਣਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਦੀ ਥਾਂ ਬਜ਼ਾਰ ਜਾਂਦੇ ਸਮੇਂ ਕੱਪੜੇ ਦੇ ਥੈਲੇ ਨਾਲ ਲੈ ਕੇ ਜਾਣ ਤਾਂ ਜੋ ਲਿਫਾਫਿਆਂ ਦੀ ਵਧ ਰਹੀ ਵਰਤੋਂ 'ਤੇ ਰੋਕ ਲੱਗ ਸਕੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੈਦਾ ਕੀਤੇ ਜਾਂਦੇ ਕੂੜੇ ਨੂੰ ਚੱੁਕਣਾ ਸਾਡੀ ਜ਼ਿੰਮੇਵਾਰੀ ਹੈ।