ਰਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ:

ਗੋਲਡਨ ਸਿਟੀ ਸਰਹਿੰਦ ਵਿਖੇ ਸਮਾਜ ਸੇਵਕ ਗਣੇਸ਼ ਦੱਤ ਸ਼ਰਮਾ ਨੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼੍ਰੀ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਗਈ। ਪੰਡਤ ਨੰਦ ਕਿਸ਼ੋਰ ਨੇ ਆਰਤੀ ਪੂਜਾ ਤੇ ਭਜਨ ਕੀਰਤਨ ਕੀਤਾ ਅਤੇ ਸਾਰਿਆਂ ਦੇ ਮੰਗਲ ਲਈ ਕਾਮਨਾ ਕੀਤੀ ਗਈ। ਇਸ ਦੌਰਾਨ ਭਗਵਾਨ ਗਣੇਸ਼ ਜੀ ਨੂੰ ਲੱਡੂ ਤੇ ਮੋਦਕ ਦਾ ਭੋਗ ਲਾਇਆ ਗਿਆ। ਇਸ ਮੌਕੇ ਗਣੇਸ਼ ਦੱਤ ਸ਼ਰਮਾ ਅਤੇ ਪੰਡਤ ਕਮਲੇਸ਼ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਇਕ ਪਲੇਟਫਾਰਮ 'ਤੇ ਇਕੱਤਰ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਲਈ ਧਾਰਮਿਕ ਸਮਾਗਮ ਕਰਵਾਉਣ ਦੀ ਲੋੜ ਹੈ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਰਨਲ ਸਕੱਤਰ ਕਮਲੇਸ਼ ਪੰਡਤ ਮਨੋਜ, ਮਿਮਾਸ਼ੂ ਸ਼ਰਮਾ, ਮੋਹਨ ਸਿੰਘ, ਨਵਨੀਤ, ਰਿੱਕੀ, ਸਾਜਨ, ਲਵਪ੍ਰਰੀਤ, ਅੰਕੁਰ, ਸੁਨੀਤਾ ਰਾਣੀ ਸ਼ਰਮਾ, ਰਾਜਦੀਪ ਕੌਰ ਭੱਟ, ਅਮਿ੍ਤਪਾਲ ਕੌਰ ਭੱਟ, ਪਰਨੀਤਾ ਰਾਣੀ, ਕੋਮਲ, ਅਵਤਾਰ ਕੌਰ, ਜਨਕ ਬਿੱਥਰ, ਰੁਚੀ, ਨੰਦਨੀ ਸ਼ਰਮਾ, ਗੀਤੂ ਢੀਂਗਰਾ, ਰਜਨੀ ਸ਼ਰਮਾ, ਸੁਦਾ ਆਦਿ ਮੌਜੂਦ ਸਨ।