ਪਟਿਆਲਾ : ਪੰਜਾਬ ਐਕਸਾਈਜ਼ ਜੀਐੱਸਟੀ ਘੁਟਾਲੇ 'ਚ ਖਨੋਰੀ ਦੇ ਇਕ ਗਣਪਤੀ ਮੋਟਰ ਸਟੋਰ ਦੇ ਮਾਲਕ ਸੁਭਾਸ਼ ਚੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡੀਸ਼ਨਲ ਕਮਿਸ਼ਨਰ ਨਵਦੀਪ ਭਿੰਡਰ ਨੇ ਦੱਸਿਆ ਕਿ ਸੁਭਾਸ਼ ਬੋਗਲਸ ਬਿਲਿੰਗ ਕਰ ਕੇ ਆਪਣਾ ਆਇਰਨਸ ਸਕ੍ਰੈਪ ਦਾ ਕੰਮ ਕਰ ਰਿਹਾ ਸੀ। ਸੁਭਾਸ਼ ਨੂੰ 60 ਕਰੋੜ ਦੀ ਬੋਗਸ ਬਿਲਿੰਗ ਦੇ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਭਾਸ਼ ਇੱਥੇ ਮੰਡੀ ਗੋਬਿੰਦਗੜ੍ਹ ਦੀ ਪੰਜ ਫਰਮਾਂ ਨੂੰ ਮਾਲ ਸਪਲਾਈ ਕਰ ਰਿਹਾ ਸੀ। ਸੁਭਾਸ਼ ਨੇ ਜੀਐੱਸਟੀ ਦੀ ਧਾਰਾ 132, 1ਬੀ, ਸੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਅਧਿਕਾਰੀਆਂ ਵੱਲੋਂ ਅਗਲੀ ਕਾਰਵਾਈ ਕਰਦਿਆਂ ਉਸ ਨੂੰ ਜੁਡੀਸ਼ਿਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Posted By: Amita Verma