ਅਮਨਦੀਪ ਮਹਿਰੋਕ, ਦੇਵੀਗੜ੍ਹ

ਪੰਜਾਬ ਗਡਰੀਆ ਸਮਾਜ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸੈਂਟਰਲ ਬਾਡੀ ਪ੍ਰਧਾਨ ਹਰਕੇਸ਼ ਕੁਮਾਰ ਉਲਾਣਾ ਦੀ ਪ੍ਰਧਾਨਗੀ ਹੇਠ ਵੀਰ ਭਾਨ ਬਹਿਰੂ ਦੇ ਸਹਿਯੋਗ ਨਾਲ ਪਿੰਡ ਬਹਿਰੂ ਵਿਖੇ ਹੋਈ। ਜਿਸ ਵਿਚ ਗਡਰੀਆ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਅਤੇ ਵੱਖ ਵੱਖ ਹਲਕਿਆਂ ਵਿਚ ਕੇਂਦਰੀ ਇਕਾਈ ਕਾਇਮ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਹਰਕੇਸ਼ ਕੁਮਾਰ ਉਲਾਣਾ ਨੇ ਕਿਹਾ ਕਿ ਗੱਡਰੀਆ ਭਾਈਚਾਰਾ ਹੱਕਾਂ ਲਈ ਲੰਮੇ ਸਮੇਂ ਤੋਂ ਜੱਦੋਜਹਿਦ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 72 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਗੱਡਰੀਆ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਦ ਕਿ ਜ਼ਿਲ੍ਹਾ ਪਟਿਆਲਾ ਦੇ 9 ਹਲਕਿਆਂ ਵਿਚ ਗੱਡਰੀਆ ਭਾਈਚਾਰੇ ਦਾ ਕਾਫ਼ੀ ਵੋਟ ਬੈਂਕ ਹੈ। ਉਨ੍ਹਾਂ ਅੱਗੇ ਕਿਹਾ ਕਿ ਗੱਡਰੀਆ ਭਾਈਚਾਰਾ ਹੁਣ ਜਾਗ ਚੁੱਕਾ ਹੈ ਜੋ ਆਪਣੇ ਹੱਕਾਂ ਦੀ ਲੜਾਈ ਲਈ ਕਿਸੇ ਵੀ ਸੰਘਰਸ਼ ਲਈ ਤਿਆਰ ਹੈ।

ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਦੇਵੀਗੜ੍ਹ, ਵੀਰ ਭਾਨ ਬਹਿਰੂ, ਵਾਈਸ ਪ੍ਰਧਾਨ ਦਰਸ਼ਨ ਸਿੰਘ ਡੇਰਾਬਸੀ ਅਤੇ ਕੁਲਦੀਪ ਸਿੰਘ ਖੈਰਪੁਰ, ਜਨਰਲ ਸਕੱਤਰ ਧਰਮਵੀਰ ਕਮਲ ਰਾਜਪੁਰਾ ਤੇ ਜਸਵੀਰ ਸਿੰਘ ਸੁਨਿਆਰਹੇੜੀ, ਬਲਕਾਰ ਸਿੰਘ ਲਾਲੜੂ, ਕਰਮ ਚੰਦ ਬਨੂੜ, ਨਸੀਬ ਸਿੰਘ ਫੌਜੀ, ਮਹਿੰਦਰ ਸਿੰਘ ਰਾਏਪੁਰ, ਸਤਪਾਲ ਭੰਬੂਆਂ, ਬਲਕਾਰ ਨੈਸੀ, ਡਾ. ਗੁਰਮੀਤ ਸਿੰਘ ਸ਼ੇਖਪੁਰ, ਦਾਰਾ ਸਿੰਘ ਟਾਂਡਾ, ਰਾਜਿੰਦਰ ਸਿੰਘ ਫਤਹਿਪੁਰ, ਰਾਜ ਕੁਮਾਰ ਜੁਲਾਹਖੇੜਂ, ਅਮਰਜੀਤ ਸਿੰਘ ਟਿਵਾਣਾ, ਮਹਿੰਦਰ ਸਿੰਘ ਜੁਲਾਹਖੇੜੀ, ਗੁਰਨਾਮ ਸਿੰਘ ਨੋਰੰਗਵਾਲ, ਸਤੀਸ਼ ਕੁਮਾਰ ਸਰਪੰਚ ਅਤੇ ਪਵਨ ਕੁਮਾਰ ਬਹਿਰੂ, ਚਰਨਜੀਤ ਸਿੰਘ ਅਕੌਤ ਆਦਿ ਵੀ ਹਾਜ਼ਰ ਸਨ।