ਪੱਤਰ ਪ੍ਰਰੇਰਕ, ਪਟਿਆਲਾ

ਗੁਰੂ ਨਾਨਕ ਇੰਸਟੀਚਿਉਟ ਆਫ ਮੈਡੀਕਲ ਟੈਕਨੋਲੋਜੀ ਵਲੋਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਡਾਇਰੈਕਟਰ ਡਾ. ਸੁਭਾਸ਼ ਡਾਬਰ ਦੀ ਅਗੁਵਾਈ ਹੇਠ ਫ਼ਰੈਸ਼ਰ ਪਾਰਟੀ ਆਯੋਜਨ ਕਰਵਾਇਆ ਗਿਆ। ਇਸ ਮੌਕੇ ਮੰਚ ਦਾ ਸੰਚਾਲਨ ਵਿਦਿਆਰਥੀ ਗੁਰਵਿੰਦਰ ਸਿੰਘ, ਨੈਨਸੀ, ਸਿਮਰਨਜੀਤ ਕੌਰ ਤੇ ਕਿਰਨਜੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਡਾਂਸ, ਭੰਗੜੇ, ਗਿੱਧਾ, ਕੋਰੀਓਗ੍ਰਾਫੀ, ਮਾਡਲਿੰਗ ਵਿਚ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਅਧਿਆਪਕ ਅਮਰਪਾਲ ਕੌਰ ਨੇ ਦੱਸਿਆ ਕਿ ਕਿਸੇ ਵੀ ਕਾਲਜ ਦੀ ਸਫ਼ਲਤਾ ਉਨ੍ਹਾਂ ਦੇ ਵਿਦਿਆਰਥੀਆਂ ਦੀ ਸਫਲਤਾ ਤੇ ਨਿਰਭਰ ਕਰਦੀ ਹੈ। ਇਸ ਮੌਕੇ ਬੀਵੋਕ ਪਹਿਲੇ ਸਮੈਸਟਰ ਦੀ ਨੈਨਾ ਖੁਸ਼ਵਾਹਾ ਨੂੰ ਮਿਸ ਫ਼ਰੈਸ਼ਰ ਤੇ ਬੀਵੋਕ ਡਾਇਲਸਿਸ ਦੇ ਪਹਿਲੇ ਸਮੈਸਟਰ ਦੇ ਦੀਪਕ ਕੁਮਾਰ ਨੂੰ ਮਿਸਟਰ ਫ਼੍ਰੈਸ਼ਰ ਵਜੋਂ ਚੁਣਿਆਂ ਗਿਆ। ਬੀਵੋਕ ਓਟੀ ਦੀ ਪਹਿਲੇ ਸਮੈਸਟਰ ਦੀ ਵਿਦਿਆਰਥਣ ਰਾਧਾ ਨੂੰ ਸਾਈਨਿੰਗ ਸਟਾਰ ਆਫ਼ ਦਾ ਡੇ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਹਰਦੀਪ ਸਿੰਘ ਅਤੇ ਅਮਨਦੀਪ ਕੌਰ ਨੂੰ ਬੈਸਟ ਪਰਫੋਰਮੈਂਸ ਦਾ ਅਵਾਰਡ ਦਿੱਤਾ ਗਿਆ। ਇਸ ਮੌਕੇ ਬਲਜੀਤ ਕੋਰ, ਕਰਮਜੀਤ ਕੋੌਰ, ਪਰਵਿੰਦਰ ਕੌਰ, ਸ਼ਾਲਿਨੀ, ਕੁਲਦੀਪ ਕੌਰ, ਰਾਕੇਸ਼ ਸਾਹਨੀ ਆਦਿ ਹਾਜ਼ਰ ਸਨ।