ਰਾਜਿੰਦਰ ਸ਼ਰਮਾ, ਬੱਸੀ ਪਠਾਣਾਂ : ਲਾਇਨਜ਼ ਕਲੱਬ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਅਰਜਨ ਦੇਵ ਜੀ ਮੁਹੱਲਾ ਗੁਰੂ ਨਾਨਕ ਪੁਰਾ ਦੇ ਸਹਿਯੋਗ ਨਾਲ ਗੁਰਪੁਰਬ ਮੌਕੇ ਮੁਫ਼ਤ ਮੈਡੀਕਲ ਚੈੱਕਅੱਪ ਲਗਾਇਆ ਗਿਆ। ਕੈਂਪ 'ਚ ਜਿੱਥੇ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ, ਉੱਥੇ ਹੀ ਮਰੀਜ਼ਾਂ ਦੇ ਦੰਦਾਂ ਅਤੇ ਬਲੱਡ ਸ਼ੂਗਰ ਦਾ ਚੈੱਕਅੱਪ ਕੈਂਪ ਕਰ ਕੇ ਪੀੜਤ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ 'ਚ ਜ਼ਿਲ੍ਹਾ ਗਵਰਨਰ ਐੱਮਜੇਐੱਫ ਗੋਪਾਲ ਕ੍ਰਿਸ਼ਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕੈਂਪ ਦੇ ਤਿੰਨੇ ਪ੍ਰਰਾਜੈਕਟ ਚੇਅਰਮੈਨਾਂ 'ਚ ਸ਼ਾਮਲ ਡਾ. ਕਮਲ ਖੰਨਾ, ਕਿਰਪਾਲ ਸਿੰਘ ਬਮਰਾ ਅਤੇ ਅਮਰਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਕੈਂਪ 'ਚ 282 ਮਰੀਜ਼ਾਂ ਦਾ ਚੈੱਕਅੱਪ ਕਰ ਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕਲੱਬ ਦੇ ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਤਾਂਗੜੀ ਵੱਲੋਂ ਸਟੇਜ ਸਕੱਤਰ ਅਤੇ ਮੁੱਖ ਮਹਿਮਾਨ ਦਾ ਸਵਾਗਤ ਕਰਨ ਦੀ ਭੂਮਿਕਾ ਅਦਾ ਕੀਤੀ ਗਈ। ਡਾ. ਕਮਲ ਖੰਨਾ ਅਤੇ ਹੋਰਨਾਂ ਡਾਕਟਰਾਂ ਵੱਲੋਂ ਬਲੱਡ ਸ਼ੂਗਰ, ਦੰਦਾਂ, ਬਲੱਡ ਪ੍ਰਰੈਸ਼ਰ ਅਤੇ ਜਨਰਲ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਕੈਂਪ 'ਚ ਕਲੱਬ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ, ਕਿਰਪਾਲ ਸਿੰਘ ਬਮਰਾ, ਸ਼ਿਆਮ ਗੌਤਮ, ਰਾਮ ਕ੍ਰਿਸ਼ਨ ਚੁੱਘ, ਲਕਸ਼ੈ ਬਮਰਾ, ਸਤਪਾਲ ਸ਼ਰਮਾ ਅਤੇ ਹੋਰਨਾਂ ਪ੍ਰਬੰਧਕਾਂ ਵੱਲੋਂ ਕੈਂਪ 'ਚ ਆਏ ਮਰੀਜ਼ਾਂ ਲਈ ਲੰਗਰ ਦੀ ਸੇਵਾ ਕੀਤੀ ਗਈ। ਲਾਇਨਜ਼ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ, ਸ਼ਿਆਮ ਗੌਤਮ, ਓਮ ਪ੍ਰਕਾਸ਼ ਤਾਂਗੜੀ, ਅਮਰਜੀਤ ਸਿੰਘ ਕੋਹਲੀ, ਕਨੱਈਆ ਲਾਲ ਮੈਨਰੋ, ਰਵੀਸ਼ ਗੁਪਤਾ, ਹਰਮੀਤ ਸਿੰਘ ਬਾਜਵਾ,ਗੁਰਦੁਆਰਾ ਪ੍ਰਬੰਧਕ ਕਮੇਟੀ ਪਿ੍ਰੰਸੀਪਲ ਸੁਰਜੀਤ ਸਿੰਘ ਆਦਿ ਵੱਲੋਂ ਮੁੱਖ ਮਹਿਮਾਨ ਜ਼ਿਲ੍ਹਾ ਗਵਰਨਰ ਗੋਪਾਲ ਕ੍ਰਿਸ਼ਨ ਸ਼ਰਮਾ ਨੂੰ ਸਨਮਾਨਤ ਕੀਤਾ ਗਿਆ।