ਕੇਵਲ ਸਿੰਘ, ਅਮਲੋਹ : ਦੰਦਾ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਓ ਲਈ ਗੋਇਲ ਦੰਦਾਂ ਦੇ ਕਲੀਨਿਕ ਵੱਲੋਂ ਫਸਟ ਸਟੇਪ ਪਲੇਅਵੇਅ ਸਕੂਲ ਵਿੱਚ ਮੁਫ਼ਤ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਡਾ. ਰੂਚੀਕਾ ਗੋਇਲ ਨੇ ਚੈੱਕਅਪ ਦੌਰਾਨ ਕਿਹਾ ਕਿ ਜ਼ਿਆਦਾਤਰ ਬੱਚਿਆਂ ਦੇ ਦੰਦ ਟਾਫੀਆਂ, ਚਾਕਲੇਟ ਆਦਿ ਖਾਣ ਨਾਲ ਬਹੁਤ ਜਲਦ ਖਰਾਬ ਹੋ ਜਾਂਦੇ ਹਨ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਕਿਹਾ ਕਿ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਉਹ ਤੰਦਰੁਸਤ ਜੀਵਨ ਬਤੀਤ ਕਰ ਸਕਣ। ਇਸ ਮੌਕੇ ਸਕੂਲ ਡਾਇਰੈਕਟਰ ਕੀਰਤੀ ਅਰੋੜਾ ਨੇ ਡਾ. ਰੂਚੀਕਾ ਗੋਇਲ ਦਾ ਸਨਮਾਨ ਵੀ ਕੀਤਾ।