ਪੱਤਰ ਪ੍ਰਰੇਰਕ, ਪਾਤੜਾਂ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਦੁਗਾਲ ਵਿਖੇ ਚੀਫ਼ ਜਸਟਿਸ ਮਜਿਸਟ੍ਰੇਟ ਪਰਮਿੰਦਰ ਕੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਸਰਪ੍ਰਸਤੀ ਹੇਠ ਕਾਨੂੰਨੀ ਸਾਖਰਤਾ ਜਾਗਰੂਕਤਾ ਕੈਂਪ ਲਾਇਆ ਗਿਆ।

ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਮੁਫ਼ਤ ਕਾਨੂੰਨੀ ਸੇਵਾਵਾਂ ਲੈਣ ਸਬੰਧੀ ਅੌਰਤਾਂ, ਵਿਦਿਆਥੀਆਂ ਤੇ ਅੰਗਹੀਣਾਂ ਨੂੰ ਜਾਣਕਾਰੀ ਦਿਤੀ ਗਈ।ਐਡਵੋਕੇਟ ਗੁਰਵਿੰਦਰ ਸਿੰਘ ਗੋਲਨ ਨੇ ਦੱਸਿਆ ਹੈ ਕਿ ਕਾਨੂੰਨੀ ਸਾਖਰਤਾ ਪ੍ਰਰੋਗਰਾਮ ਵਿਚ ਹਾਜ਼ਰ ਬੱਚਿਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਸੇਵਾਵਾਂ ਦਿੱਤੀਆਂ ਜਾਂਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਲੈਣ ਲਈ ਕੋਈ ਅੌਰਤਾਂ, ਵਿਦਿਆਰਥੀ, ਅੰਗਹੀਣ, ਕੁਦਰਤੀ ਆਫਤਾਂ ਦੇ ਮਾਰੇ ਲੋਕਾਂ, ਐਸਸੀ ਤੇ ਐਸਟੀ ਜਿੰਨ੍ਹਾਂ ਦੀ ਸਲਾਨਾਂ ਆਮਦਨੀ ਤਿੰਨ ਲੱਖ ਤੋਂ ਘੱਟ ਹੋਵੇ ਉਹ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਹੱਕਦਾਰ ਹੈ। ਪੈਰਾ ਲੀਗਲ ਵਲੰਟੀਅਰ ਗੁਰਪਿਆਰ ਸਿੰਘ ਦਿਉਗੜ੍ਹ ਨੇ ਕਿਹਾ ਹੈ ਕਿ ਵਕੀਲਾਂ ਦੀ ਲੁੱਟ ਬਚਣ ਲਈ ਇਸ ਘੇਰੇ ਵਿਚ ਆਉਦੇ ਲੋਕਾਂ ਨੂੰ ਚਾਹੀਦਾ ਹੈ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਲੈ ਕੇ ਆਰਥਿਕ ਨੁਕਸਾਨ ਤੋਂ ਬਚਣ ਦੀ ਕੋਸ਼ਿਸ਼ ਕਰਨ। ਇਸ ਮੌਕੇ ਸਕੂਲ ਮੁਖੀ ਰਾਜ ਕੁਮਾਰ ਮਹਿਮਾਨਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਸਕੂਲ ਦੇ ਸਟਾਫ ਨੇ ਕੈਂਪ ਦੀ ਸਫਲਤਾ ਲਈ ਵਿਸ਼ੇਸ਼ ਸਹਿਯੋਗ ਦਿੱਤਾ।