ਪੱਤਰ ਪ੍ਰਰੇਰਕ, ਭਾਦਸੋ : ਮੇਨ ਬਾਜ਼ਾਰ 'ਚ ਇਕ ਕੱਪੜੇ ਦੀ ਦੁਕਾਨ 'ਚ 4 ਅੌਰਤਾਂ ਵਲੋਂ ਸੂਟ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੁਕਾਨ 'ਚ ਬੀਤੇ ਦਿਨੀਂ 4-5 ਅੌਰਤਾਂ ਦੁਕਾਨ ਤੇ ਆਈਆਂ ਸਨ। ਉਨ੍ਹਾਂ ਦੇ ਕਹਿਣ ਤੇ ਦੁਕਾਨ ਮਾਲਕ ਨੇ ਉਕਤ ਅੌਰਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲੇਡੀਜ ਸੂਟ ਵਿਖਾਏ। ਉਨ੍ਹਾਂ ਵਿਚੋਂ ਦੋ ਅੌਰਤਾਂ ਨੇ ਚਲਾਕੀ ਨਾਲ ਦੁਕਾਨ 'ਚੋਂ 5 ਸੂਟ ਚੋਰੀ ਕਰ ਲਏ ਅਤੇ ਦੁਕਾਨ 'ਚੋਂ ਰਫੂ ਚੱਕਰ ਹੋ ਗਈਆਂ। ਇਸ ਦੇ ਕੁਝ ਸਮੇਂ ਬਾਅਦ ਉਕਤ ਅੌਰਤਾਂ ਵਲੋਂ ਸ਼ਹਿਰ ਦੀਆਂ ਹੋਰ ਦੁਕਾਨਾਂ 'ਚ ਚੋਰੀ ਕਰਨ ਦੀ ਕੋਸ਼ਿਸ ਕੀਤੀ ਪਰ ਅਨਾਜ ਮੰਡੀ ਦੇ ਗੇਟ ਨਜ਼ਦੀਕ ਦੁਕਾਨਦਾਰਾਂ ਵਲੋਂ ਘੇਰਾ ਪਾ ਕੇ ਅੌਰਤਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਭਾਦਸੋਂ ਨੇ ਕਾਰਵਾਈ ਕਰਦਿਆਂ ਮੀਤੋ ਪਤਨੀ ਲਾਭ ਸਿੰਘ, ਮੇਲੋ ਪਤਨੀ ਬੀਰ ਸਿੰਘ, ਵਿੱਕੀ ਪੁੱਤਰੀ ਸੁਖਦੇਵ ਸਿੰਘ, ਭੋਲੀ ਪਤਨੀ ਸੁਖਦੇਵ ਸਿੰਘ ਵਾਸੀਆਨ ਪਿੰਡ ਹਰਿਆਊ ਜ਼ਿਲਾ ਸੰਗਰੂਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।