ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਜ਼ਿਲ੍ਹਾ ਪਟਿਆਲਾ ’ਚ ਕੋਰੋਨਾ 4 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ 120 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪੀੜਤ ਮਰੀਜ਼ਾਂ ’ਚ 7 ਗਰਭਵਤੀ ਔਰਤਾਂ, 4 ਸਿਹਤ ਕਰਮਚਾਰੀ ਤੇ 2 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕੋਰੋਨਾ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 3215 ਹੋ ਗਈ ਹੈ ਤੇ ਮੌਤਾਂ ਦੀ ਕੁੱਲ ਗਿਣਤੀ 60 ਹੋ ਗਈ ਹੈ। ਸਿਹਤ ਵਿਭਾਗ ਵਲੋਂ ਪੀੜਤ ਮਰੀਜ਼ਾਂ ਨੂੰ ਗਾਇਡਲਾਇਨਜ਼ ਮੁਤਾਬਕ ਹੋਮ ਕੁਆਰੰਟਾਇਨ, ਕੋਵਿਡ ਕੇਅਰ ਸੈਂਟਰ ਤੇ ਆਈਸੋਲੇਸ਼ਨ ਵਾਰਡ ’ਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਵਲੋਂ ਕੀਤੀ ਗਈ ਹੈ।

Posted By: Jagjit Singh