ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹੇ 'ਚ ਕੋਰੋਨਾ ਨਾਲ 4 ਵਿਅਕਤੀਆਂ ਦੀ ਹੋਰ ਮੌਤ ਹੋ ਗਈ ਹੈ ਜਦੋਂਕਿ 135 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਪ੍ਰਰਾਪਤ 2100 ਰਿਪੋਰਟਾਂ ਵਿਚੋਂ 135 ਕੋਵਿਡ ਪੋਜਟਿਵ ਪਾਏ ਗਏ ਹਨ। ਇਸ ਤਰ੍ਹਾਂ ਹੁਣ ਜ਼ਿਲੇ੍ਹ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 10 ਹਜ਼ਾਰ 902 ਹੋ ਗਈ ਹੈ। ਪਾਜ਼ੇਟਿਵ ਕੇਸਾਂ ਵਿਚੋਂ 4 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 302 ਹੋ ਗਈ ਹੈ। ਪਾਜ਼ੇਟਿਵ ਆਏ ਕੇਸਾਂ ਬਾਰ ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 135 ਕੇਸਾਂ ਵਿਚੋਂ 59 ਪਟਿਆਲਾ ਸ਼ਹਿਰ, 18 ਸਮਾਣਾ, 10 ਰਾਜਪੁਰਾ, 14 ਨਾਭਾ, ਬਲਾਕ ਭਾਦਸੋਂ ਤੋਂ 04, ਬਲਾਕ ਕੋਲੀ ਤੋਂ 02, ਬਲਾਕ ਕਾਲੋਮਾਜਰਾ ਤੋਂ 07, ਬਲਾਕ ਹਰਪਾਲ ਪੁਰ ਤੋਂ 05, ਬਲਾਕ ਦੁਧਨਸਾਧਾ ਤੋਂ 6, ਬਲਾਕ ਸ਼ੁਤਰਾਣਾ ਤੋਂ 10 ਕੇਸ ਰਿਪੋਰਟ ਹੋਏ ਹਨ।ਇਨ੍ਹਾਂ ਵਿਚੋਂ 16 ਪਾਜ਼ੇਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 119 ਕੰਟੈਨਮੈਂਟ ਜੋਨ ਅਤੇ ਓਪੀਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪਾਜੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਦੇ ਡੀ.ਕੇ ਐਨਕਲੇਵ, ਸਵਰਨ ਵਿਹਾਰ, ਜੱਟਾਂ ਵਾਲਾ ਚੋਂਤਰਾ, ਰਾਵਾ ਐਵੀਨਿਉ, ਨਿਉ ਲਾਲ ਬਾਗ, ਸੰਧੁ ਐਨਕਲੇਵ, ਨਿਉ ਆਫੀਸਰ ਐਨਕਲੇਵ, ਪੁਰਾਨੀ ਸਬਜੀ ਮੰਡੀ, ਜੋਗਿੰਦਰ ਨਗਰ, ਫੁੱਲਕੀਅਨ ਐਨਕਲੇਵ, ਸੰਤ ਐਨਕਲੇਵ, ਮਾਲਵਾ ਐਨਕਲੇਵ, ਖਾਲਸਾ ਮੁੱਹਲਾ, ਬਾਜਵਾ ਕਲੋਨੀ, ਗੁਰਦਰਸ਼ਨ ਨਗਰ, ਮੇਹਰ ਸਿੰਘ ਕਲੋਨੀ, ਅੰਬੇ ਅਪਾਰਟਮੈਂਟ, ਅਮਨ ਨਗਰ, ਸੰਜੇ ਕਲੋਨੀ, ਲਾਹੋਰੀ ਗੇਟ, ਦਰਸ਼ਨੀ ਗੇਟ, ਕਿੱਲਾ ਚੌਂਕ, ਅਰਬਨ ਅਸਟੇਟ ਫੇਸ-ਦੋ ਅਤੇ ਤਿੰਨ, ਬਿਸ਼ਨ ਨਗਰ, ਲਹਿਲ ਕਲੋਨੀ, ਪ੍ਰਰੇਮ ਨਗਰ,ਬਾਬੂ ਸਿੰਘ ਕਲੋਨੀ, ਬਾਬਾ ਦੀਪ ਸਿੰਘ ਨਗਰ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਭੱਠਾ ਲੱਛਮਣ ਦਾਸ, ਦਸ਼ਮੇਸ਼ ਕਲੋਨੀ, ਡਾਲ਼ੀਮਾ ਵਿਹਾਰ, ਪਟੇਲ ਨਗਰ, ਨੇੜੇ ਪੰਜੀਰੀ ਪਲਾਂਟ, ਪੁਰਾਨਾ ਰਾਜਪੁਰਾ, ਭਾਰਤ ਕਲੋਨੀ, ਐਮ.ਐਲ.ਏ. ਰੋਡ, ਨੇੜੇ ਐਨ.ਟੀ.ਸੀ ਸਕੂਲ, ਗੁਲਾਬ ਨਗਰ, ਸਮਾਣਾ ਦੇ ਗਰੀਨ ਸਿਟੀ, ਕੇਸ਼ਵ ਨਗਰ, ਕਿ੍ਸ਼ਨਾ ਬਸਤੀ, ਸਟੇਟ ਬੈਂਕ ਸਟਰੀਟ, ਦਰਦੀ ਕਲੋਨੀ, ਸਿਵਲ ਹਸਪਤਾਲ, ਅਨੰਦ ਕਲੋਨੀ, ਨਾਭਾ ਦੇ ਅਜੀਤ ਨਗਰ, ਪੁਰਾਨੀ ਨਾਭੀ, ਨੇੜੇ ਰੈਸਟ ਹਾਉਸ, ਪ੍ਰਰੇਮ ਨਗਰ, ਬੋੜਾਂ ਗੇਟ, ਦੁੱਲਦੀ ਗੇਟ,ਰੋਇਲ ਅਸਟੇਟ, ਪੁਰਾਨਾ ਹਾਥੀ ਖਾਨਾ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚੌਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ, ਹੋਮ ਆਈਸੋਲੇਸ਼ਨ ਤੇ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

-----

ਇਨ੍ਹਾਂ ਵਿਅਕਤੀਆਂ ਦੀ ਹੋਈ ਮੌਤ

ਡਾ. ਮਲਹੋਤਰਾ ਨੇ ਦੱਸਿਆ ਅੱਜ ਜਿਲੇ ਵਿੱਚ ਚਾਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ।ਜਿਨ੍ਹਾਂ ਵਿਚੋਂ ਇੱਕ ਪਟਿਆਲਾ ਸ਼ਹਿਰ, ਇਕ ਨਾਭਾ, ਇਕ ਸਮਾਣਾ ਅਤੇ ਇਕ ਬਲਾਕ ਹਰਪਾਲਪੁਰ ਨਾਲ ਸਬੰਧਤ ਸਨ। ਪਹਿਲਾਂ ਪਟਿਆਲਾ ਦੇ ਰਤਨ ਨਗਰ ਤਿ੍ਪੜੀ ਦਾ ਰਹਿਣ ਵਾਲਾ 64 ਸਾਲਾ ਪੁਰਸ਼ ਜੋ ਕਿ ਪੁਰਾਨੀ ਸ਼ੁਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ ਸੀ, ਦੁਸਰਾ ਪਿੰਡ ਚਤੇਰਾ ਤਹਿਸੀਲ ਸਮਾਣਾ ਦਾ ਰਹਿਣ ਵਾਲਾ 45 ਸਾਲਾ ਪੁਰਸ਼ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ, ਤੀਸਰਾ ਪਿੰਡ ਸੰਦਾਰਸ਼ੀ ਬਲਾਕ ਹਰਪਾਲਪੁਰ ਦਾ ਰਹਿਣ ਵਾਲਾ 69 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਅਤੇ ਬੀਪੀ ਦਾ ਮਰੀਜ ਸੀ ਅਤੇ ਅੰਬਾਲਾ ਵਿਖੇ ਮਿਲਟਰੀ ਹਸਪਤਾਲ ਵਿੱਚ ਦਾਖਲ ਸੀ, ਚੋਥਾਂ ਬੇਦੀਆਂ ਸਟਰੀਟ ਨਾਭਾ ਦੀ ਰਹਿਣ ਵਾਲੀ 69 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਐਸਏਐਸ ਨਗਰ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ। ਇਹ ਸਾਰੇ ਮਰੀਜ ਹਸਪਤਾਲਾ ਵਿਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ। ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 302 ਹੋ ਗਈ ਹੈ।

-------

143783 ਸੈਂਪਲਾਂ ਦੀ ਹੋਈ ਜਾਂਚ : ਡਾ. ਮਲਹੋਤਰਾ

ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1 ਲੱਖ 43 ਹਜ਼ਾਰ 783 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜ਼ਿਲ੍ਹਾ ਪਟਿਆਲਾ ਦੇ 10 ਹਜ਼ਾਰ 902 ਕੋਵਿਡ ਪਾਜ਼ੇਟਿਵ, 1,31,181 ਨੇਗੇਟਿਵ ਅਤੇ ਲੱਗਭਗ 1400 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।