ਜੇਐੱਨਐੱਨ, ਪਟਿਆਲਾ: ਦਾਜ ਲਈ ਸਹੁਰੇ ਪਰਿਵਾਰ ਵੱਲੋਂ ਪਰੇਸ਼ਾਨ ਕਰਨ 'ਤੇ ਵਾਲੀਬਾਲ ਦੀ ਕੌਮੀ ਟੀਮ 'ਚ ਕਪਤਾਨ ਰਹਿ ਚੁੱਕੀ 24 ਸਾਲਾ ਮਨਪ੍ਰੀਤ ਕੌਰ ਨੇ ਜ਼ਹਿਰੀਲੀ ਸ਼ੈਅ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ ਅਤੇ ਸਹੁਰੇ ਹਰਜਿੰਦਰ ਸਿੰਘ ਵਾਸੀ ਪਿੰਡ ਸਵਾਜਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਨਪ੍ਰੀਤ ਕੌਰ ਨੇ 2012 'ਚ ਕੇਰਲ ਅਤੇ 2014 'ਚ ਹਿਮਾਚਲ ਪ੍ਰਦੇਸ਼ 'ਚ ਹੋਏ ਨੈਸ਼ਨਲ ਵਾਲੀਬਾਲ ਟੂਰਨਾਮੈਂਟ 'ਚ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਮਨਪ੍ਰੀਤ ਕੌਰ ਦੇ ਪਿਤਾ ਗੁਰਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਥਾਣਾ ਖਨੌਰੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ ਪ੍ਰਭਜੋਤ ਸਿੰਘ ਨਾਲ ਜਨਵਰੀ 2019 'ਚ ਹੋਇਆ ਸੀ।


ਦੋ ਵਾਰ ਪੰਚਾਇਤੀ ਫ਼ੈਸਲਾ ਵੀ ਹੋਇਆ

ਪਿਤਾ ਅਨੁਸਾਰ, ਵਿਆਹ 'ਚ ਉਨ੍ਹਾਂ ਨੇ ਧੀ ਦੇ ਸਹੁਰੇ ਪਰਿਵਾਰ ਨੂੰ 25 ਲੱਖ ਰੁਪਏ ਦਿੱਤੇ ਸਨ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਸ਼ੀਆਂ ਨੇ ਉਨ੍ਹਾਂ ਦੀ ਧੀ ਨੂੰ ਪੇਕਿਆਂ ਤੋਂ ਫਰਨੀਚਰ ਅਤੇ ਗੱਡੀ ਲਿਆਉਣ ਲਈ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤ। ਪਹਿਲਾਂ ਤਾਂ ਉਹ ਸਹੁਰੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਦੇ ਰਹੇ, ਪਰ ਬਾਅਦ 'ਚ ਜਦੋਂ ਧੀ ਨੂੰ ਜ਼ਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਪੰਚਾਇਤ ਬੁਲਾਈ ਅਤੇ ਦੋ ਵਾਰ ਪੰਚਾਇਤੀ ਫ਼ੈਸਲਾ ਵੀ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਦਾਜ ਲਈ ਪਰੇਸ਼ਾਨ ਕਰਨ ਦੇ ਨਾਲ-ਨਾਲ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।


ਕੁਝ ਦਿਨਾਂ ਬਾਅਦ ਕੈਨੇਡਾ ਜਾਣਾ ਸੀ ਮਨਪ੍ਰੀਤ ਨੇ

ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਮਨਪ੍ਰੀਤ ਕੌਰ ਅਤੇ ਪ੍ਰਭਜੋਤ ਸਿੰਘ ਨੇ ਆਸਟ੍ਰੇਲੀਆ ਚਲੇ ਗਏ ਸਨ। ਆਸਟ੍ਰੇਲੀਆ 'ਚ ਕਰੀਬ ਅੱਠ-ਨੌਂ ਮਹੀਨੇ ਰਹਿਣ ਤੋਂ ਬਾਅਦ ਕੋਰੋਨਾ ਕਾਰਨ ਲਾਕਡਾਊਨ ਕਾਰਨ ਦੋਵੇਂ ਆਸਟ੍ਰੇਲੀਆ ਤੋਂ ਵਾਪਸ ਆ ਗਏ ਸਨ। ਜਿਸ ਤੋਂ ਬਾਅਦ ਮਨਪ੍ਰੀਤ ਕੌਰ ਨੇ ਵਾਪਸ ਜਾ ਕੇ ਦੁਬਾਰਾ ਆਈਲੈਟਸ ਦਾ ਪੇਪਰ ਦਿੱਤਾ ਅਤੇ ਸਾਢੇ ਸੱਤ ਬੈਂਕ ਪ੍ਰਾਪਤ ਕਰਕੇ ਕੈਨੇਡਾ ਦਾ ਸਟੱਡੀ ਵੀਜ਼ਾ ਵੀ ਲੈ ਲਿਆ। ਅਗਲੇ ਕੁਝ ਦਿਨਾਂ 'ਚ ਮਨਪ੍ਰੀਤ ਨੇ ਕੈਨੇਡਾ ਜਾਣਾ ਸੀ, ਪਰ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ।

Posted By: Jagjit Singh