ਪੱਤਰ ਪ੍ਰਰੇਰਕ, ਪਟਿਆਲਾ : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਮੰਡਲ ਇਕਾਈ ਦੇ ਵਰਕਰਾਂ ਵਲੋਂ ਦਫਤਰ ਵਣ ਰੇਂਜ ਅਫਸਰ ਦਾ ਿਘਰਾਓ ਕਰਕੇ ਤਿੱਖੀ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਕਰਮਚਾਰੀਆਂ ਨੇ ਕੰਮ ਤੋਂ ਕੱਢੇ ਗਏ ਵਰਕਰਾਂ ਨੂੰ ਬਹਾਲ ਕਰਵਾਉਣ ਦੀ ਮੰਗ ਵੀ ਕੀਤੀ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਵਲੋਂ ਤਿੱਖਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ ਤੇ ਬਲਵੀਰ ਸਿੰਘ ਮੰਡੋਲੀ, ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਨਾਭੇ ਹਲਕੇ ਦੇ ਐਮਐਲਏ ਸਾਧੂ ਸਿੰਘ ਧਰਮਸੌਤ ਨੂੰ ਜੰਗਲਾਤ ਵਿਭਾਗ ਦਾ ਮੰਤਰੀ ਬਣਾਇਆ ਹੈ ਵਣ ਵਿਭਾਗ ਦੇ ਵਿਚ ਨਜਾਇਜ ਕਬਜਿਆਂ ਵਿੱਚ ਵਾਧਾ ਹੋਇਆ ਹੈ। ਵਿਭਾਗ ਵਿੱਚ ਹੱਦ ਤੋਂ ਵੱਧ ਭਿ੍ਸ਼ਟਾਚਾਰ ਫੈਲਿਆ ਹੈ। ਸ਼ਿਫਾਰਸ਼ੀ ਵਿਅਕਤੀਆਂ ਨੂੰ ਨਰੇਗਾ ਸਕੀਮ ਦੇ ਅਧੀਨ ਦਿਹਾੜੀ ਕੰਮ ਕਰਵਾ ਕੇ ਐਫਸੀਏ, ਪਨਕੈਪਾ, ਨਾਬਾਰਡ, ਐਫਟੀ 10 20 ਦਾ ਹਰਿਆਲੀ ਆਈ ਵਰਗੀਆਂ ਵਿਭਾਗੀ ਸਕੀਮਾਂ ਦਾ ਵਿੱਤੀ ਫੰਡ ਕਈ ਪ੍ਰਕਾਰ ਦੇ ਜਾਅਲੀ ਇਨਰੋਲਮੈਂਟ ਬਿੱਲਾਂ, ਦੀ ਭੇਟ ਅਫਸਰਸ਼ਾਹੀ ਦੀ ਮਿਲੀ ਭੁਗਤ ਰਾਹੀਂ ਭੇਟ ਚੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉੱਥੇ ਹੀ ਵਿਤਕਰੇ ਦੀ ਭਾਵਨਾ ਨਾਲ ਕੰਮ ਹੋਣ ਦੇ ਬਾਵਜੂਦ ਵੀ ਪੁਰਾਣੇ ਕਾਮਿਆਂ ਨੂੰ ਕੰਮ ਤੇ ਰੱਖਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਜਿਸ ਕਰਕੇ ਕਰਮਚਾਰੀਆਂ ਵਲੋਂ ਰੇਂਜ ਅਧਿਕਾਰੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਰਾਜੇਸ਼ ਕੁਮਾਰ, ਸ਼ਮਸ਼ੇਰ ਸਿੰਘ ਅਸਮਾਨਪੁਰ, ਬੀਬੀ ਦੁਰਗਾ ਦੇਵੀ, ਸਤਿਆ ਰਾਣੀ, ਸੁਚੀਤਾ ਰਾਣ, ਹਰਜੀਤ ਕੌਰ, ਰੇਖਾ ਰਾਣੀ, ਪਟਿਆਲਾ ਤੋਂ ਇਲਾਵਾ ਹਰਪ੍ਰਰੀਤ ਸਿੰਘ ਲੋਚਮਾ, ਬਲਵਿੰਦਰ ਸਿੰਘ ਮੂਗੋ, ਗੁਰਬਚਨ ਸਿੰਘ, ਬਚਨ ਸਿੰਘ, ਗੁਰਤੇਜ ਸਿੰਘ, ਤਾਰਾ ਸਿੰਘ ਆਦਿ ਹਾਜ਼ਰ ਸਨ।