ਪੱਤਰ ਪ੍ਰਰੇਰਕ, ਨਾਭਾ

ਪਿਛਲੇ ਤਕਰੀਬਨ 4 ਸਾਲਾਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਵੱਲੋਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ 'ਗਰੀਬ ਦਾ ਮੁੱਖ ਗੁਰੂ ਦੀ ਗੋਲਕ' 'ਤੇ ਪਹਿਰਾ ਦਿੰਦਿਆਂ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਲੰਗਰ ਦੀਆਂ ਸੇਵਾਵਾ ਲਗਾਤਾਰ ਜਾਰੀ ਹਨ।

ਜਿਸ ਕਾਰਨ ਮੁੜ 15 ਹਜ਼ਾਰ ਦੇ ਕਰੀਬ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਗੇਟ ਨੰਬਰ 2 ਅਤੇ 4 ਉੱਪਰ ਦੋ ਗੱਡੀਆਂ ਲਿਜਾ ਕੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ। ਇਹ ਜਾਣਕਾਰੀ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ, ਅਮਰਜੋਤ ਸਿੰਘ ਗੋਲਡੀ, ਪ੍ਰਰੀਤਪਾਲ ਸਿੰਘ ਡਿਫੈਨਸ ਕਲੋਨੀ, ਗਮਦੂਰ ਸਿੰਘ, ਸੁਖਲੀਨ ਸਿੰਘ, ਗੁਰਪ੍ਰਰੀਤ ਸਿੰਘ, ਵਿਪੰਨ ਕਪੂਰ, ਗੁਰਚਰਨ ਸਿੰਘ, ਮਨਜੀਤ ਸਿੰਘ ਕਪੂਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੰਸਥਾ ਗਰੀਬ ਲੋੜਵੰਦਾਂ ਲਈ ਮਹੀਨਾਵਾਰ ਰਾਸ਼ਨ, ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਅਤੇ ਬਿਮਾਰੀਆਂ ਦੇ ਇਲਾਜ ਸਬੰਧੀ ਜਿਥੇ ਸੇਵਾਵਾਂ ਨਿਭਾਅ ਰਹੀ ਹੈ। ਇਸ ਮੌਕੇ ਅੰਟਾਲ ਸਿੰਘ, ਅੰਗਦਪਾਲ ਸਿੰਘ, ਕਰਨ ਗਰੇਵਾਲ, ਰਵਿੰਦਰ ਸਿੰਘ ਮੋਹਾਲੀ, ਲਵਪ੍ਰਰੀਤ ਸਿੰਘ, ਪ੍ਰਰੀਤਪਾਲ ਸਿੰਘ ਨਾਭਾ, ਜੋਤਪ੍ਰਰੀਤ ਸਿੰਘ, ਹਰਮਨ ਸਿੰਘ, ਅੰਮਿ੍ਤਪਾਲ ਸਿੰਘ, ਗੁਰਪ੍ਰਰੀਤ ਸਿੰਘ ਜੋਗੀ, ਰਵਿੰਦਰ ਸਿੰਘ ਨਾਭਾ, ਸੁਖਦੀਪ ਸਿੰਘ, ਬ੍ਹਮਦੀਪ ਸਿੰਘ, ਦੀਪਾ ਅਲਹੋਰਾ ਗੇਟਾ, ਅੰਗਦਦੀਪ ਸਿੰਘ, ਅਨਮੋਲ ਸਿੰਘ ਬਿੱਲਾ, ਸਤਵਿੰਦਰ ਸਿੰਘ ਪੇਦਨ ਤੋਂ ਇਲਾਵਾ ਸੰਸਥਾ ਦੇ ਮੈਂਬਰ ਅਤੇ ਆਗੂ ਹਾਜ਼ਰ ਸਨ।