ਪੱਤਰ ਪੇ੍ਰਰਕ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਨਾਲ ਜੋੜ ਕੇ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮੱਛੀ ਪਾਲਣ ਵਿਭਾਗ ਵੱਲੋਂ ਕਿਸਾਨਾਂ ਨੂੰ ਇਸ ਕਿੱਤੇ ਨਾਲ ਸਬੰਧਤ ਜਾਣਕਾਰੀ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਤੀਜੇ ਵੀ ਹੁਣ ਕਿਸਾਨਾਂ ਵੱਲੋਂ ਮੱਛੀ ਪਾਲਣ ਦਾ ਕਿੱਤਾ ਅਪਣਾਉਣ 'ਤੇ ਸਾਹਮਣੇ ਆਉਣ ਲੱਗੇ ਹਨ। ਇਸੇ ਤਰਾਂ੍ਹ ਦਾ ਬਲਾਕ ਸਮਾਣਾ ਦੇ ਪਿੰਡ ਫ਼ਤਿਹਗੜ੍ਹ ਛੰਨਾਂ ਦਾ ਕਿਸਾਨ ਕੁਲਦੀਪ ਸਿੰਘ ਹੈ, ਜਿਸ ਨੇ ਮੱਛੀ ਪਾਲਣ ਵਿਭਾਗ ਪਾਸੋਂ ਪੰਜ ਦਿਨ ਦਾ ਟਰੇਨਿੰਗ ਪ੍ਰਰਾਪਤ ਕਰਨ ਤੋਂ ਬਾਅਦ ਆਪਣੀ ਢਾਈ ਏਕੜ ਜ਼ਮੀਨ 'ਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਹੈ।

ਆਪਣੇ ਮੱਛੀ ਪਾਲਣ ਦੇ ਨਿੱਜੀ ਤਜਰਬੇ ਸਾਂਝੇ ਕਰਦਿਆ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਨਿੱਜੀ ਜ਼ਮੀਨ 'ਚ ਢਾਈ ਏਕੜ 'ਚ ਮੱਛੀ ਪਾਲਣ ਵਿਭਾਗ ਵੱਲੋਂ ਪੰਜ ਦਿਨਾਂ ਦੀ ਟਰੇਨਿੰਗ ਪ੍ਰਰਾਪਤ ਕਰ ਕੇ ਸਾਲ 2020 ਵਿਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ। ਟਰੇਨਿੰਗ ਦੌਰਾਨ ਵਿਭਾਗ ਦੇ ਅਫ਼ਸਰਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਮੱਛੀ ਇਕ ਚੰਗੀ ਆਮਦਨ ਦੇ ਨਾਲ ਨਾਲ ਇਕ ਪੌਸ਼ਟਿਕ ਆਹਾਰ ਵੀ ਹੈ। ਉਨਾਂ੍ਹ ਦੱਸਿਆ ਕਿ ਵਿਭਾਗ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਦੇ ਦਫ਼ਤਰ ਜਾ ਕੇ ਸਬਸਿਡੀ ਦੀਆਂ ਸ਼ਰਤਾਂ ਤੇ ਕਾਗ਼ਜ਼ਾਂ ਸਬੰਧੀ ਜਾਣਕਾਰੀ ਪ੍ਰਰਾਪਤ ਕੀਤੀ ਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਨਿੱਜੀ ਜ਼ਮੀਨ ਵਿਚ ਛੱਪੜ ਤਿਆਰ ਕਰ ਲਿਆ। ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਉਪਰੰਤ ਵਿਭਾਗ ਵੱਲੋਂ ਸਬਸਿਡੀ ਕੇਸ ਤਿਆਰ ਕਰਵਾ ਕਿ ਉਸ ਨੂੰ ਬਣਦੀ ਵਿੱਤੀ ਸਹਾਇਤਾ ਲਗਪਗ 1,62,600 ਰੁਪਏ ਵੀ ਪ੍ਰਦਾਨ ਕੀਤੀ ਗਈ।

ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਅੌਸਤਨ 7500 ਕਿਲੋ ਤੋਂ ਉਪਰ ਮੱਛੀ ਵੇਚ ਚੁੱਕਾ ਹਾਂ ਅਤੇ ਲਗਭਗ 4 ਲੱਖ 25 ਹਜ਼ਾਰ ਰੁਪਏ ਮੁਨਾਫ਼ਾ ਪ੍ਰਰਾਪਤ ਕਰ ਚੁੱਕਾ ਹੈ। ਉਨਾਂ੍ਹ ਦੱਸਿਆ ਕਿ ਉਹ ਮੱਛੀ ਤਲਾਬ ਦੀਆਂ ਵੱਟਾਂ 'ਤੇ ਬਾਗ਼ਬਾਨੀ ਦਾ ਸਹਾਇਕ ਧੰਦਾ ਵੀ ਕਰ ਰਿਹਾ ਹੈ ਤੇ ਸਭ ਤੋਂ ਵੱਧ ਫ਼ਾਇਦਾ ਤਲਾਬ ਦਾ ਪਾਣੀ ਖੇਤਾਂ ਵਿਚ ਵਰਤ ਕੇ ਮਿਲ ਰਿਹਾ ਹੈ।

ਮੱਛੀ ਪਾਲਕ ਕੁਲਦੀਪ ਸਿੰਘ ਨੇ ਮੱਛੀ ਪਾਲਣ ਦੇ ਕਿੱਤੇ ਦੀ ਤੁਲਨਾ ਰਵਾਇਤੀ ਖੇਤੀ ਨਾਲ ਕਰਦਿਆ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੂੰ ਮੌਸਮ ਖਰਾਬ ਜਾਂ ਮੀਂਹ ਪੈਣ ਦਾ ਕੋਈ ਅਸਰ ਨਹੀਂ ਹੁੰਦਾ ਸਗੋਂ ਪਾਣੀ ਦਾ ਲੈਵਲ ਵਧਣ ਨਾਲ ਮੱਛੀ ਦੀ ਪੈਦਾਵਾਰ ਵਿਚ ਵਾਧਾ ਹੁੰਦਾ ਹੈ ਤੇ ਇਸ ਕਿੱਤੇ ਲਈ ਟਰੈਕਟਰ, ਟਰਾਲੀ, ਸੁਹਾਗਾ, ਹਲ ਆਦਿ ਕਿਸੇ ਵੀ ਸਾਮਾਨ ਦੀ ਜ਼ਰੂਰਤ ਨਹੀਂ ਪੈਂਦੀ। ਇਕ ਵਾਰੀ ਪੌਂਗ ਬਣ ਜਾਵੇ 6-7 ਸਾਲ ਤਕ ਕਿਸੇ ਸਾਮਾਨ ਦੀ ਲੋੜ ਨਹੀਂ। ਮੱਛੀ ਪਾਲਣ ਦਾ ਛੱਪੜ ਕਿਰਾਏ 'ਤੇ ਵੀ ਬਣਾਇਆ ਜਾ ਸਕਦਾ ਹੈ।

ਕੁਲਦੀਪ ਸਿੰਘ ਨੇ ਦੱਸਿਆ ਕਿ ਮੱਛੀ ਦੇ ਮੰਡੀਕਰਨ 'ਚ ਵੀ ਕੋਈ ਸਮੱਸਿਆ ਨਹੀਂ ਹੈ ਤੇ ਠੇਕੇਦਾਰ ਆਪ ਆ ਕੇ ਮੱਛੀਆਂ ਫੜਦੇ ਹਨ, ਆਪ ਹੀ ਤੋਲਦੇ ਹਨ ਤੇ ਆਪ ਹੀ ਲੈ ਜਾਂਦੇ ਹਨ। ਮੱਛੀ ਪਾਲਣ ਦੇ ਕਿੱਤੇ 'ਚ ਕਿਸਾਨ ਆਪਣੀ ਕੀਮਤ 'ਤੇ ਮੱਛੀਆਂ ਵੇਚ ਸਕਦਾ ਹੈ। ਉਨਾਂ੍ਹ ਮੱਛੀ ਪਾਲਣ ਦੇ ਕੰਮ 'ਤੇ ਸੰਤੁਸ਼ਟੀ ਜਾਹਰ ਕਰਦਿਆ ਹੋਰਨਾਂ ਕਿਸਾਨਾਂ ਨੂੰ ਵੀ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿਚ ਮੱਛੀ ਪਾਲਣ ਦੀ ਸਲਾਹ ਦਿੰਦਿਆ ਕਿਹਾ ਕਿ ਇਸ 'ਚ ਖੇਤੀ ਤੋਂ ਵੀ ਵੱਧ ਮੁਨਾਫ਼ਾ ਪ੍ਰਰਾਪਤ ਹੁੰਦਾ ਹੈ।