ਐਚਐਸ ਸੈਣੀ, ਰਾਜਪੁਰਾ

ਇਥੋਂ ਦੇ ਪਟੇਲ ਕਾਲਜ ਵਿਚ ਪਿ੍ਰੰਸੀਪਲ ਡਾ. ਜਗੀਰ ਸਿੰਘ ਢੇਸਾ, ਡਾ.ਸੁਰੇਸ਼ ਨਾਇਕ ਅਕਾਦਮਿਕ ਦੀ ਨਿਗਰਾਨੀ ਅਤੇ ਪ੍ਰਰੋਗਰਾਮ ਅਫ਼ਸਰ ਡਾ. ਮਨਦੀਪ ਸਿੰਘ, ਪ੍ਰਰੋ.ਵੰਦਨਾ ਗੁਪਤਾ, ਪ੍ਰਰੋ.ਅਵਤਾਰ ਸਿੰਘ, ਪੋ੍. ਪੂਜਾ ਅਗਰਵਾਲ ਅਤੇ ਪ੍ਰਰੋ. ਚੀਨਾ ਚਾਵਲਾ ਦੀ ਅਗਵਾਈ ਹੇਠ ਚੱਲ ਰਹੇ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦੌਰਾਨ ਕਾਕਾ ਰਾਮ ਵਰਮਾ ਡਿਸਟੈਂਟ ਸਿਖ਼ਲਾਈ ਸੁਪਰਵਾਈਜ਼ਰ ਭਾਰਤੀ ਐੱਨਐੱਸਐੱਸ ਸੁਸਾਇਟੀ ਦਾ ਵਿਸਥਾਰ ਲੈਕਚਰ ਕਰਵਾਇਆ ਗਿਆ। ਇਸ ਦੌਰਾਨ ਕਾਕਾ ਰਾਮ ਵਰਮਾ ਵੱਲੋਂ ਵਾਲੰਟੀਅਰਜ਼ ਨੂੰ ਸੁਚੱਜੀ ਜੀਵਨ ਜਾਚ ਦੇ ਨੁਕਤੇ ਸਾਂਝੇ ਕਰਦਿਆਂ ਵੱਖ-ਵੱਖ ਦੁਰਘਟਨਾਵਾਂ ਦੌਰਾਨ ਦਿੱਤੀ ਜਾ ਸਕਣ ਵਾਲੀ ਮੁੱਢਲੀ ਸਹਾਇਤਾ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਵੱਲੋਂ ਅਚਨਚੇਤ ਲੱਗੀ ਅੱਗ ਤੋਂ ਬਚਣ ਦੇ ਉਪਾਅ ਵੀ ਦੱਸੇ ਗਏ। ਉਨ੍ਹਾਂ ਦੇ ਨਾਲ ਸਬ-ਡਵੀਜ਼ਨ ਸਾਂਝ ਕੇਂਦਰ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਬਲਵੰਤ ਸਿੰਘ ਨੇ ਵੀ ਕੈਂਪ ਵਿੱਚ ਸ਼ਿਰਕਤ ਕਰਕੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ, 112 ਨੰਬਰ ਦੀ ਸੁਵਿਧਾ ਤੇ ਸ਼ਕਤੀ ਐਪ ਤੋਂ ਵਲੰਟੀਅਰਜ਼ ਨੂੰ ਜਾਣੂ ਕਰਵਾਇਆ। ਅਖੀਰ ਪਿ੍ਰੰਸੀਪਲ ਡਾ. ਜਗੀਰ ਸਿੰਘ ਢੇਸਾ ਵਲੋਂ ਐਨਐਸਐਸ ਵਾਲੰਟੀਅਰਜ਼ ਨੂੰ ਸਿਖਲਾਈ ਦੇਣ ਪਹੁੰਚੇ ਵੱਖ-ਵੱਖ ਨੁਮਾਇੰਦਿਆਂ ਦਾ ਧੰਨਵਾਦ ਕੀਤਾ।