ਕਾਬੂ ਕੀਤੇ ਠੇਕਾ ਕਾਮਿਆਂ ਨੂੰ ਰਿਹਾਅ ਕਰੇ ਸਰਕਾਰ : ਤੁਲੇਵਾਲ
ਫਾਇਰ ਬ੍ਰਿਗੇਡ ਯੂਨੀਅਨ ਵੱਲੋਂ ਪੀਆਰਟੀਸੀ ਕਾਮਿਆਂ ਦੇ ਸਮਰਥਨ ਦਾ ਐਲਾਨ
Publish Date: Tue, 02 Dec 2025 05:06 PM (IST)
Updated Date: Tue, 02 Dec 2025 05:08 PM (IST)
-ਪੀਆਰਟੀਸੀ ਕਾਮਿਆਂ ਦੇ ਹੱਕ ’ਚ ਆਈ ਫਾਇਰ ਬ੍ਰਿਗੇਡ ਯੂਨੀਅਨ ਫੋਟੋ 2ਪੀਟੀਐਲ: 9 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਫਾਇਰ ਬ੍ਰਿਗੇਡ ਆਊਟ ਸੋਰਸ ਯੂਨੀਅਨ ਪੰਜਾਬ ਵੱਲੋਂ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕਾਂਟ੍ਰੈਕਟ ਵਰਕਰਜ਼ ਯੂਨੀਅਨ ਨੂੰ ਮੁਕੰਮਲ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਫਾਇਰ ਬ੍ਰਿਗੇਡ ਆਊਟ ਸੋਰਸ ਯੂਨੀਅਨ ਪੰਜਾਬ ਸੂਬਾ ਪ੍ਰੈੱਸ ਸਕੱਤਰ ਰਾਮ ਕੁਮਾਰ ਤੁਲੇਵਾਲ, ਸੂਬਾ ਪ੍ਰਧਾਨ ਅਮਨਜੋਤ ਮਹਾਲੀ, ਜਰਨਲ ਸਕੱਤਰ ਸਾਹਿਬ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਅਮਨੀ ਨੇ ਦੱਸਿਆ ਕਿ ਸਾਡੀ ਯੂਨੀਅਨ ਪੀਆਰਟੀਸੀ ਕਾਮਿਆਂ ਦੇ ਸੰਘਰਸ਼ ’ਚ ਕੁੱਦਣ ਦਾ ਐਲਾਨ ਕਰਦੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸੂਬਾ ਸਰਕਾਰ ਪੰਜਾਬ ਰੋਡਵੇਜ਼, ਪਨਬਸ ਤੇ ਪੀ.ਆਰ.ਟੀ.ਸੀ. ਕਾਂਟ੍ਰੈਕਟ ਵਰਕਰਜ਼ ਯੂਨੀਅਨ ਦੇ ਗ੍ਰਿਫ਼ਤਾਰ/ਹਿਰਾਸਤ ਵਿਚ ਰੱਖੇ ਕਰਮਚਾਰੀਆਂ ਨੂੰ ਤੁਰੰਤ ਰਿਹਾਅ ਕਰੇ, ਨਿਲੰਬਿਤ ਅਤੇ ਬਰਖ਼ਾਸਤ ਕਰਮਚਾਰੀਆਂ ਨੂੰ ਮੁੜ ਨਿਯੁਕਤੀ ਕਰੇ ਅਤੇ ਯੂਨੀਅਨ ਨੂੰ ਦਿੱਤੇ ਭਰੋਸਿਆਂ ਨੂੰ ਤੁਰੰਤ ਲਾਗੂ ਕਰੇ। ਆਗੂਆਂ ਨੇ ਕਿਹਾ ਕਿ ਜੇਕਰ ਪੀਆਰਟੀਸੀ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੋਈ ਹੋਰ ਐਕਸ਼ਨ ਲੈਂਦੇ ਹਨ ਤਾਂ ਸਮੁੱਚੀ ਫਾਇਰ ਬ੍ਰਿਗੇਡ ਆਊਟਸੋਰਸ ਯੂਨੀਅਨ ਪੰਜਾਬ ਇਸ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲਵੇਗੀ।