ਸ਼ੰਭੂ ਗੋਇਲ, ਲਹਿਰਾਗਾਗਾ : ਸਾਲ 2016 ਦੇ ਦੌਰਾਨ ਹਾੜ੍ਹੀ ਦੀ ਫਸਲ ਪਿੰਡ ਠਸਕੇ ਸਬ ਤਹਿਸੀਲ ਖਨੌਰੀ ਵਿਖੇ ਖਰਾਬੇ ਦਾ ਮੁਆਵਜ਼ਾ ਵੰਡਣ ਸਬੰਧੀ ਨਾਇਬ ਤਹਿਸੀਲਦਾਰ ਵਿਵੇਕ ਨਿਰਮੋਹੀ ਅਤੇ ਗੁਰਪਾਲ ਸਿੰਘ ਹਲਕਾ ਪਟਵਾਰੀ ਵੱਲੋਂ ਮਿਲੀਭੁਗਤ ਕਰ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸਪੈਸ਼ਲ ਗਿਰਦਾਵਰੀ ਮੌਕੇ 'ਤੇ ਨਾ ਜਾ ਕੇ ਗਲਤ ਰਿਕਾਰਡ ਤਿਆਰ ਕੀਤਾ ਗਿਆ । ਜਿਸ ਦੀ ਦਰਖਾਸਤ ਰਾਜਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਠਸਕਾ ਵੱਲੋਂ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ ਸੀ। ਰਾਜਵੀਰ ਸਿੰਘ ਵੱਲੋਂ ਵਿਜੀਲੈਂਸ ਨੇ ਲਿਖਾਏ ਬਿਆਨਾਂ ਵਿੱਚ ਦੱਸਿਆ ਕਿ ਗੁਰਪਾਲ ਸਿੰਘ ਪਟਵਾਰੀ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜੋ ਰਿਕਾਰਡ ਸਹੀ ਤਿਆਰ ਨਹੀਂ ਕੀਤਾ। ਜਦੋਂ ਕਿ ਮੁਆਵਜੇ ਦੇ ਚੈੱਕ ਵੰਡਣ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਨੂੰ ਖੁਦ ਤਸੱਲੀ ਕਰਨੀ ਚਾਹੀਦੀ ਸੀ। ਜਿਸ ਵਿਚ ਮਰਦਾਨਾ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਕੇਹਰ ਸਿੰਘ ਨੂੰ 7,95,000 ਤੇ ਸੱਤਿਆਵਾਨ ਪੁੱਤਰ ਰਾਏ ਸਿੰਘ ਵਾਸੀ ਭੂਲਣ ਨੂੰ 2 ਲੱਖ 4 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ । ਜਦੋਂ ਕਿ ਰਾਜਵੀਰ ਸਿੰਘ ਨੂੰ ਇਹ ਮੁਆਵਜ਼ਾ ਲੈਣ ਸਬੰਧੀ ਇੱਕ ਹਜਾਰ ਰੁਪਏ ਪ੍ਰਤੀ ਏਕੜ ਰਿਸ਼ਵਤ ਮੰਗ ਕੀਤੀ ਸੀ। ਰਿਸ਼ਵਤ ਨਾ ਦੇਣ 'ਤੇ ਗੁਰਪਾਲ ਸਿੰਘ ਪਟਵਾਰੀ ਮਾਲ ਹਲਕਾ ਕਰੋਦਾ ਤੇ ਨਾਇਬ ਤਹਿਸੀਲਦਾਰ ਵਿਵੇਕ ਨਿਰਮੋਹੀ ਵਲੋ ਮੁਆਵਜਾ ਰਾਜਬੀਰ ਸਿੰਘ ਨੂੰ ਨਹੀਂ ਦਿੱਤਾ ਗਿਆ । ਜਿਸ ਦੇ ਲਈ ਰਾਜਬੀਰ ਸਿੰਘ ਵੱਲੋਂ ਹਲਫੀਆ ਬਿਆਨ ਵਿਜੀਲੈਂਸ ਵਿਭਾਗ ਨੂੰ ਦਿੱਤਾ ਗਿਆ। ਰਾਜਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ 2020 ਚ ਡੀਜੀਪੀ ਵਿਜੀਲੈਂਸ ਵੱਲੋਂ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ । ਉਨਾਂ੍ਹ ਕਿਹਾ ਕਿ ਹੁਣ 31ਮਈ ਨੂੰ ਡੀਜੀਪੀ ਵਿਜੀਲੈਂਸ ਈਸ਼ਵਰ ਸਿੰਘ ਵੱਲੋਂ ਇਸ ਪਰਚੇ 'ਚ ਵਾਧਾ ਕਰਦੇ ਹੋਏ ਮਰਦਾਨਾ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਗੁਰਜੀਤ ਸਿੰਘ ਪੁੱਤਰ ਕੇਹਰ ਸਿੰਘ ਸੱਤਿਆਵਾਨ ਪੁੱਤਰ ਰਾਏ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ।ਉਨਾਂ੍ਹ ਕਿਹਾ ਕਿ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਡੀਐੱਸਪੀ ਵਿਜੀਲੈਂਸ ਸਤਨਾਮ ਸਿੰਘ ਵਿਰਕ ਵੱਲੋਂ ਇਨਾਂ੍ਹ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ। ਪੀੜਤ ਰਾਜਬੀਰ ਸਿੰਘ ਨੇ ਕਿਹਾ, ਕਿ ਜੇਕਰ ਵਿਜੀਲੈਂਸ ਵੱਲੋਂ ਦੋਸ਼ੀ ਜਲਦੀ ਗਿ੍ਫ਼ਤਾਰ ਨਹੀਂ ਕੀਤੇ ਜਾਂਦੇ ਤਾਂ ਉਹ ਜਲਦ ਹੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਐਸਐਸਪੀ ਵਿਜੀਲੈਂਸ ਪਟਿਆਲਾ ਦੇ ਦਫਤਰ ਮੂਹਰੇ ਧਰਨਾ ਦੇਣਗੇ।

ਜਦੋਂ ਇਸ ਸਬੰਧੀ ਡੀਐੱਸਪੀ ਦਾ ਪੱਖ ਜਾਣਨ ਲਈ ਮੋਬਾਇਲ ਤੇ ਸੰਪਰਕ ਕਰਨਾ ਚਾਹਿਆ ਤਾ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਉਨਾਂ੍ਹ ਵੱਲੋਂ ਫੋਨ ਨਹੀਂ ਚੁਕਿਆ ਗਿਆ।